ਬਠਿੰਡਾ ਤੋਂ ਲਾਪਤਾ ਤਿੰਨ ਵਿਦਿਆਰਥਣਾਂ ਦਿੱਲੀ ਤੋਂ ਬਰਾਮਦ

ਬਠਿੰਡਾ : ਬਠਿੰਡਾ ਦੇ ਸਰਕਾਰੀ ਕੰਨਿਆ ਸਕੂਲ ਦੀਆਂ ਲਾਪਤਾ ਵਿਦਿਆਰਥਣਾਂ ਵੀਰਵਾਰ ਨੂੰ ਬਠਿੰਡਾ ਪੁਲਿਸ ਨੇ ਬਰਾਮਦ ਕਰ ਲਈਆਂ। ਉਨ੍ਹਾਂ ਨੂੰ ਲੈ ਕੇ ਥਾਣਾ ਕੋਤਵਾਲੀ ਦੇ ਐੱਸਐੱਚਓ ਦਵਿੰਦਰ ਸਿੰਘ ਬਠਿੰਡਾ ਆ ਰਹੇ ਹਨ। ਹਾਲਾਂਕਿ ਪੁਲਿਸ ਇਸ ਬਾਰੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਛੇਤੀ ਇਸ ਦਾ ਖ਼ੁਲਾਸਾ ਕਰਨਗੇ।

ਤਿੰਨੋ ਲੜਕੀਆਂ ਨੂੰ ਪੁਲਿਸ ਨੇ ਦਿੱਲੀ ਤੋਂ ਬਰਾਮਦ ਕੀਤਾ ਹੈ।

ਸੂਚਨਾ ਤਾਂ ਇਹ ਵੀ ਹੈ ਕਿ ਇਕ ਲੜਕੀ ਨੇ ਉੱਥੇ ਵਿਆਹ ਵੀ ਕਰਾ ਲਿਆ ਹੈ ਪਰ ਪੁਲਿਸ ਇਸ ਬਾਰੇ ਹਾਲੇ ਕੁਝ ਵੀ ਦੱਸਣ ਲਈ ਤਿਆਰ ਨਹੀਂ। ਐੱਸਐੱਸਪੀ ਡਾ. ਨਾਨਕ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵਿਦਿਆਰਥਣਾਂ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ।

ਉਹ ਇਸ ਮਾਮਲੇ ਨੂੰ ਬਹੁਤ ਛੇਤੀ ਹੱਲ ਕਰ ਲੈਣਗੇ। ਉਹ ਇਸ ਦੇ ਬਹੁਤ ਨਜ਼ਦੀਕ ਪਹੁੰਚੇ ਹੋਏ ਹਨ। ਜ਼ਿਕਰਯੋਗ ਹੈ ਕਿ 14 ਨਵੰਬਰ ਨੂੰ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ‘ਚ ਸੱਤਵੀਂ ਦੀਆਂ ਤਿੰਨ ਨਾਬਾਲਿਗ ਲੜਕੀਆਂ ਲਾਪਤਾ ਹੋ ਗਈਆਂ ਸਨ। ਉਸ ਸਮੇਂ ਵਿਦਿਆਰਥਣਾਂ ਦੇ ਅਗਵਾ ਹੋਣ ਦੀ ਵੀ ਚਰਚਾ ਜ਼ੋਰਾਂ ‘ਤੇ ਰਹੀ ਸੀ।

Previous articleSeveral big names from Delhi in race for Goa DGP
Next articleਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਸਦਨ ‘ਚ ਮੌਜੂਦ ਰਹਿਣ ਦੀ ਦਿੱਤੀ ਹਦਾਇਤ