ਬਠਿੰਡਾ ’ਚ ਲੱਗੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ

ਬਠਿੰਡਾ ਦੇ ਸਾਬਕਾ ਅਕਾਲੀ ਕੌਂਸਲਰ ਵਿਜੇ ਕੁਮਾਰ ਨੇ ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਪਣੀ ਸਰਕਾਰ ਨਾਲ ਚੱਲ ਰਹੇ ਕਲੇਸ਼ ਮਗਰੋਂ ਅਸਤੀਫ਼ਾ ਦੇਣ ’ਤੇ ਸ੍ਰੀ ਸਿੱਧੂ ਦੇ ਗੁੰਮਸ਼ੁਦਾ ਹੋਣ ਵਾਲਾ ਫਲੈਕਸ ਬਠਿੰਡਾ ਦੇ ਪਰਸ ਰਾਮ ਚੌਕ ਵਿਚ ਵਿਚ ਰੱਖ ਦਿੱਤਾ ਹੈ। ਇਹ ਫਲੈਕਸ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਤੇ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੋਸਟਰ ਸਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ’ਤੇ ਟਿੱਪਣੀਆਂ ਕੀਤੀਆਂ। ਪੋਸਟਰ ਵਿਚ ਨਵਜੋਤ ਸਿੰਘ ਸਿੱਧੂ ਦੇ ਗੁੰਮ ਹੋਣ ਵਾਲੇ ਦਿਨ ਦੀ ਪੱਗ ਅਤੇ ਕੱਪੜਿਆਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਸਰਕਾਰ ਛੱਡ ਕੇ ਭਗੌੜਾ ਹੋ ਗਿਆ ਹੈ ਅਤੇ ਜੇ ਉਨ੍ਹਾਂ ਨੂੰ ਪੰਜਾਬ ਦਾ ਸਚਮੁੱਚ ਦਰਦ ਸੀ ਤਾਂ ਉਹ ਬਿਜਲੀ ਮੰਤਰਾਲਾ ਸੰਭਾਲਦੇ ਅਤੇ ਲੋਕਾਂ ਨੂੰ ਬਿਜਲੀ ਚਾਰ ਰੁਪਏ ਪ੍ਰਤੀ ਯੂਨਿਟ ਪ੍ਰਦਾਨ ਕਰਦੇ। ਅਜਿਹਾ ਕਰਨ ’ਤੇ ਹੀ ਉਨ੍ਹਾਂ ਨੂੰ ਪੰਜਾਬ ਹਿਤੈਸ਼ੀ ਕਿਹਾ ਜਾ ਸਕਦਾ ਸੀ। ਇਸ ਤੋਂ ਇਲਾਵਾ ਇਸ ਐੱਮ.ਸੀ ਨੇ ਅੱਜ ਆਲਮ ਬਸਤੀ ਵਿਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਧਰਨਾ ਵੀ ਮਾਰਿਆ।

Previous articleਘੱਗਰ ’ਚ ਪਾਣੀ ਵਧਣ ਕਾਰਨ 1100 ਏਕੜ ਝੋਨੇ ਦੀ ਫ਼ਸਲ ਬਰਬਾਦ
Next articleਭਾਰਤੀ ਮੂਲ ਦੇ ਕਾਮੇਡੀਅਨ ਦੀ ਪੇਸ਼ਕਾਰੀ ਦੌਰਾਨ ਮੌਤ