ਬਠਿੰਡਾ ’ਚ ਤੇਲ ਕੀਮਤਾਂ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ

ਬਠਿੰਡਾ (ਸਮਾਜਵੀਕਲੀ) :  ਯੂਥ ਕਾਂਗਰਸ ਨੇ ਡੀਜ਼ਲ ਅਤੇ ਪੈਟਰ’ਲ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਅੱਜ ਇਥੇ ਪ੍ਰਦਰਸ਼ਨ ਕੀਤਾ। ਵਿਖਾਵਾਕਾਰੀ ਖੱਚਰ-ਰੇਹੜੇ ’ਤੇ ਚੜ੍ਹ ਕੇ ਨਾਅਰੇਬਾਜ਼ੀ ਕਰਦੇ ਹੋਏ ਮਿੰਨੀ ਸਕੱਤਰੇਤ ਪਹੁੰਚੇ। ਇਥੇ ਧਰਨਾ ਦੇਣ ਪਿੱਛੋਂ ਉਨ੍ਹਾਂ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ। ‘ਕਿਸਾਨ ਵਿਰੋਧੀ-ਨਰਿੰਦਰ ਮੋਦੀ’ ਦੇ ਨਾਅਰੇ ਲਾਉਂਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਵੱਲੋਂ ਵਿੱਤੀ ਤੌਰ ’ਤੇ ਰਗੜੀ ਲੋਕਾਈ ਨੂੰ ਆਏ ਦਿਨ ਤੇਲ ਦੇ ਵਧਦੇ ਭਾਅ ਦਰੜ ਰਹੇ ਹਨ।

ਪ੍ਰਦਰਸ਼ਨ ਦੀ ਅਗਵਾਈ ਯੂਥ ਕਾਂਗਰਸ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਨੇ ਕੀਤੀ ਅਤੇ ਇਸ ਵਿਚ ਜ਼ਿਲ੍ਹਾ ਪ੍ਰੋਗਰਾਮ ਇੰਚਾਰਜ ਮਨਜੀਤ ਸਿੰਘ ਸਮੇਤ ਯੂਥ ਕਾਂਗਰਸ ਦੀ ਮੁਕਾਮੀ ਲੀਡਰਸ਼ਿਪ ਤੇ ਵਰਕਰ ਮੌਜੂਦ ਸਨ।

Previous articleਤਾਮਿਲ ਨਾਡੂ: ਥਰਮਲ ਪਲਾਂਟ ਦਾ ਬਾਇਲਰ ਫਟਿਆ; 6 ਮੌਤਾਂ
Next articleਕਰੋਨਾ: ਦੇਸ਼ ਵਿੱਚ ਇਕ ਦਿਨ ਦੌਰਾਨ ਰਿਕਾਰਡ 507 ਮੌਤਾਂ, ਕੁੱਲ ਮਰੀਜ਼ ਛੇ ਲੱਖ ਦੇ ਨੇੜੇ ਪੁੱਜੇ