ਕੈਲਗਰੀ (ਕੇਸਰ ਸਿੰਘ ਨੀਰ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਤਰਤਾ ਕੌਂਸਲ ਆਫ਼ ਸਿੱਖ ਔਰਗੇਨਾਇਜੇਸ਼ਨ ਦੇ ਹਾਲ ਵਿੱਚ ਸਾਹਿਤ ਪੇ੍ਰਮੀਆਂ ਦੇ ਇਕੱਠ ਵਿੱਚ, ਸੁਰਿੰਦਰ ਗੀਤ ਅਤੇ ਜਗਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀਆਂ ਸੇਵਾਵਾਂ ਕੇਸਰ ਸਿੰਘ ਨੀਰ ਨੇ ਨਿਭਾਉਦਿਆਂ ਪ੍ਰੋੋਗਰਾਮ ਦਾ ਵੇਰਵਾ ਸਾਂਝਾ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ। ਵਿੱਛੜ ਗਏ ਕਲਾਕਾਰਾਂ/ਸਾਹਿਤਕਾਰਾਂ (ਪੋ੍ਰ. ਨਰੰਜਣ ਤਸਨੀਮ, ਫ਼ਿਲਮੀਂ ਸੰਗੀਤਕਾਰ iਖ਼ਯਾਮ, ਨਾਵਲ ਦੇ ਪਿਤਾਮਾਂ ਨਾਨਕ ਸਿੰਘ ਹੋਰਾਂ ਦੀ ਨੂੰਹ ਪੋ੍ਰ. ਅਤਰਜੀਤ ਕੌਰ ਸੂਰੀ), ਬਟਾਲੇ ਵਿੱਚ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਵਿਅਕਤੀਆਂ, ਨਿਊਯਾਰਕ ਵਿੱਚ ਸੰਤਬਰ ਗਿਆਰਾਂ 2001 ਨੂੰ ਨਿਰਦੋਸ਼ ਮਾਰੇ ਗਏ ਲੋਕਾਂ ਅਤੇ ਕੈਲਗਰੀ ਵਿੱਚ ਮਾ. ਸੂਰਤ ਸਿੰਘ ਸਿੱਧੂ ਦੇ ਛੋਟੇ ਬੇਟੇ ਸਵਿੰਦਰ ਸਿੰਘ ਦੀ ਅਚਾਨਕ ਹਾਰਟ ਅਟੈਕ ਨਾਲ ਹੋਈ ਦੁੱਖਦਾਈ ਮੌਤ ਤੇ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪੀੜਤ ਪਰਿਵਾਰਾਂ ਨਾਲ ਦੱਖ ਦਾ ਇਜ਼ਹਾਰ ਕੀਤਾ ਗਿਆ।
ਵਿੱਛੜੇ ਸਾਹਿਤਕਾਰਾਂ ਬਾਰੇ ਕੇਸਰ ਸਿੰਘ ਨੀਰ ਸੰਖੇਪ ਅਤੇ ਭਾਵ-ਪੂਰਤ ਜਾਣਕਾਰੀ ਸਾਂਝੀ ਕੀਤੀ। ਰਚਨਾਵਾਂ ਦੇ ਦੌਰ ਵਿੱਚ ਰਣਜੀਤ ਸਿੰਘ ਮਿਨਹਾਸ, ਜੋਗਾ ਸਿੰਘ ਸਹੋਤਾ, ਨਰਿੰਦਰ ਸਿੰਘ ਢਿੱਲੋਂ, ਬਹਾਦਰ ਡਾਲਵੀ, ਕੇਸਰ ਸਿੰਘ ਨੀਰ, ਜਰਨੈਲ ਸਿੰਘ ਤੱਗੜ, ਕੁਲਦੀਪ ਕੌਰ ਘਟੌੜਾ, ਇਕਬਾਲ ਖ਼ਾਨ, ਸੁਰਿੰਦਰ ਗੀਤ, ਜਗਦੇਵ ਸਿੰਘ ਸਿੱਧੂ ਅਤੇ ਸੁਖਵਿੰਦਰ ਤੂਰ ਨੇ ਆਪਣੀ ਬਲੁੰਦ ਅਵਾਜ਼ ਵਿੱਚ ਪਾਲ ਢਿੱਲੋਂ ਦੀਆਂ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਸ਼ਰਸ਼ਾਰ ਕੀਤਾ। ਭਪਿੰਦਰ ਮੱਲ੍ਹੀ ਜੋ ਸਪੈਸ਼ਲੀ ਸਰੀ ਤੋਂ ‘ਅਕਾਲ ਸੰਗੀਤ ਅਕੈਡਮੀਂ’ ਦੇ ਸਾਲਾਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸਨ, ਨੇ ਆਪਣੀ ਜਾਣ-ਪਛਾਣ ਕਰਾਂਉਦਿਆਂ ਸੰਗੀਤ ਬਾਰੇ ਆਪਣੇ ਕੀਤੇ ਕੰਮਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ, ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ। ਇਨ੍ਹਾਂ ਤੋਂ ਇਲਾਵਾ ਸਤਨਾਮ ਸਿੰਘ ਢਾਅ, ਸੁਖਦੇਵ ਕੌਰ ਢਾਅ, ਤੇਜਾ ਸਿੰਘ ਥਿਆੜਾ ਅਤੇ ਅਦਰਸ਼ਦੀਪ ਘਟੌੜਾ ਵੱਲੋਂ ਇਸ ਸਾਹਿਤਕ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ।
ਅਖ਼ੀਰ ਤੇ ਕੇਸਰ ਸਿੰਘ ਨੀਰ ਨੇ ਆਏ ਹੋਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਅਗਲੀ ਮੀਟਿੰਗ ਕੋਸੋ ਹਾਲ ਦੀ ਵਜਾਏ ਸਾਬਕਾ ਫੌਜੀਆਂ ਦੇ ਆਫ਼ਿਸ ਜੋ ਰੇਡੀਓ ਰੈਡ. ਐਫ਼. ਐੱਮ. ਦੇ ਸਾਹਮਣੇ ਹੈ, ਵਿੱਚ ਹੋਵੇਗੀ। ਨਾਲ ਹੀ ਸੂਚਨਾ ਸਾਂਝੀ ਕੀਤੀ ਕਿ ਜਸਵੰਤ ਸਿੰਘ ਸੇਖੋਂ ਦੀ ਪੰਜਾਂ ਪਿਆਰਿਆਂ ਬਾਰੇ ਬਹੁਤ ਹੀ ਖੋਜ ਭਰਪੂਰ ਨਵੀਂ ਛਪੀ ਕਿਤਾਬ ਅਗਲੀ ਮੀਟਿੰਗ ਵਿੱਚ ਅਕਤੂਬਰ 12, 2019 ਨੂੰ ਐਕਸ ਸਰਵਸ ਇੰਮੀਗ੍ਰੇਸ਼ਨ ਐਸੋਸੀਏਸ਼ਨ ਦੇ ਦਫ਼ਤਰ ਜਿਸ ਦਾ ਐਡਰਿਸ ਹੈ: 4774 ਵਿਸਟਵਿੰਡ ਡਰਾਇਵ ਨੌਰਥ ਈਸਟ ਕੈਲਗਰੀ ਵਿਖੇ ਰੀਲੀਜ਼ ਕੀਤੀ ਜਾ ਰਹੀ ਹੈ। ਸਾਰੇ ਹੀ ਸਾਹਿਤ ਪੇ੍ਰਮੀਆਂ ਨੂੰ ਖੱਲ੍ਹਾ ਸੱਦਾ ਹੈ।
ਹੋਰ ਜਾਣਕਾਰੀ ਲਈ ਸਤਪਾਲ ਕੌਰ ਬੱਲ ਨੂੰ 403-590-1403, ਜਸਵੰਤ ਸਿੰਘ ਸੇਖੋਂ ਨੂੰ 403-681-3132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।