‘ਬਚਾਓ ਧੀਆਂ ਦੀ ਲਾਜ’ ਟਰੈਕ ਨਾਲ ਕਲੇਰ ਸਿਸਟਰ ਨੇ ਲਾਈ ਗੁਹਾਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਤਾਜ਼ ਫਿਲਮ ਪ੍ਰੋਡਕਸ਼ਨ ਵੈਨਕੂਵਰ ਕੈਨੇਡਾ ਵਲੋਂ ‘ਬਚਾਓ ਧੀਆਂ ਦੀ ਲਾਜ’ ਟਰੈਕ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ। ਇਸ ਟਰੈਕ ਨੂੰ ਪ੍ਰਸਿੱਧ ਗਾਇਕਾਵਾਂ ਕਲੇਰ ਸਿਸਟਰ ਨੇ ਆਪਣੇ ਮਾਣ ਮੱਤੇ ਅੰਦਾਜ ਵਿਚ ਗਾਇਆ ਹੈ। ਜਿਸ ਦੀ ਗੱਲਬਾਤ ਕਰਦਿਆਂ ਉਨ•ਾਂ ਨੇ ਦੱਸਿਆ ਕਿ ਇਸ ਟਰੈਕ ਦੇ ਪ੍ਰੋਡਿਊਸਰ ਮਾਈਕ ਹੋਠੀ ਅਤੇ ਸਟੀਵ ਅਹੀਰ ਹਨ। ਜਦ ਕਿ ਇਸ ਟਰੈਕ ਨੂੰ ਬਲਵੀਰ ਅਹੀਰ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਸੰਗੀਤ ਮਿਊਜਿਕ ਰਾਈਡਰ ਵਲੋਂ ਦਿੱਤਾ ਗਿਆ ਹੈ।
ਇਸ ਟਰੈਕ ਦਾ ਸ਼ਾਨਦਾਰ ਵੀਡੀਓ ਆਰ ਕੇ ਬਾਂਸਲ ਵਲੋਂ ਤਿਆਰ ਕੀਤਾ ਗਿਆ। ਮਹਿੰਦਰ ਸੰਧੂ ਇਸ ਟਰੈਕ ਦੇ ਕੋਆਰਡੀਨੇਟਰ ਹਨ। ਤਾਜ਼ ਫਿਲਮ ਪ੍ਰੋਡਕਸ਼ਨ ਦੇ ਜਸ ਅਹੀਰ ਨੇ ਦੱਸਿਆ ਇਸ ਟਰੈਕ ਰਾਹੀਂ ਔਰਤ ਵਰਗ ਤੇ ਹੋ ਰਹੇ ਸਮਾਜਿਕ ਅਤਿਆਚਾਰਾਂ ਨੂੰ ਰੋਕਣ ਅਤੇ ਜੁਲਮਾਂ ਖਿਲਾਫ ਅਵਾਜ ਚੁੱਕਣ ਦਾ ਤਹੱਈਆ ਕੀਤਾ ਗਿਆ ਹੈ ਤਾਂ ਕਿ ਸਮਾਜ ਦੀ ਹਰ ਔਰਤ ਸੁਰੱਖਿਅਤ ਰਹਿ ਸਕੇ ਅਤੇ ਉਸ ਨਾਲ ਕਿਸੇ ਵੀ ਤਰ•ਾਂ ਦਾ ਸਮਾਜਿਕ ਅਤੇ ਸਰੀਰਕ ਸ਼ੋਸ਼ਣ ਨਾ ਹੋਵੇ ਅਤੇ ਨਾ ਹੀ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ। ਇਸ ਟਰੈਕ ਦਾ ਮੁੱਖ ਉਦੇਸ਼ ਔਰਤ ਵਰਗ ਨੂੰ ਸਨਮਾਨ ਅਤੇ ਸਤਿਕਾਰ ਦੇਣਾ ਹੈ।

 

Previous article‘ਗੁਰੂ ਨਾਨਕ’ ਟਰੈਕ ਨਾਲ ਹਾਜ਼ਰ ਹੋਇਆ ਚਮਕੌਰ ਖੱਟੜਾ
Next article‘ਘੁੰਘਰੂ’ ਟਰੈਕ ਨਾਲ ਗਾਇਕਾ ਰਜਨੀ ਜੈਨ ਆਰੀਆ ਨੇ ਪਾਈ ਧਮਾਲ