ਨਵੀਂ ਦਿੱਲੀ (ਸਮਾਜਵੀਕਲੀ): ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਵੱਲੋਂ ਪੀਐੱਮ ਕੇਅਰਜ਼ ਫੰਡ ਦੇ ਦਾਨਪਾਤਰਾਂ ਦੇ ਨਾਵਾਂ ਦਾ ਖੁਲਾਸਾ ਨਾ ਕੀਤੇ ਜਾਣ ’ਤੇ ਹੈਰਾਨੀ ਪ੍ਰਗਟਾਉਂਦਿਆਂ ਪੁੱਛਿਆ ਕਿ ਕੀ ਉਹ ਅਜਿਹਾ ਕਰਨ ਤੋਂ ‘ਡਰਦੇ’ ਹਨ? ਰਾਹੁਲ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਪੀਐੱਮ ਕੇਅਰਜ਼ ਫੰਡ ਦੇ ਦਾਨਪਾਤਰਾਂ ਦੇ ਨਾਂ ਦੱਸਣ ਤੋਂ ਇੰਨਾ ਕਿਉਂ ਡਰ ਰਹੇ ਹਨ?
ਹਰ ਕੋਈ ਜਾਣਦਾ ਹੈ ਕਿ ਪੀਐੱਮ ਕੇਅਰਜ਼ ਫੰਡ ’ਚ ਚੀਨੀ ਕੰਪਨੀਆਂ ਜਿਵੇਂ ਹੁਵੇਈ, ਸ਼ਿਓਮੀ, ਟਿਕ ਟੌਕ ਅਤੇ ਵਨਪਲੱਸ ਨੇ ਪੈਸੇ ਦਿੱਤੇ ਹਨ। ਉਹ ਜਾਣਕਾਰੀ ਸਾਂਝੀ ਕਿਉਂ ਨਹੀਂ ਕਰ ਰਹੇ।’ ਰਾਹੁਲ ਗਾਂਧੀ ਨੇ ਟਵੀਟ ਨਾਲ ਇੱਕ ਰਿਪੋਰਟ ਵੀ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਇੱਕ ਪੈਨਲ ਨੂੰ ਪੀਐੱਮ ਕੇਅਰਜ਼ ਫੰਡ ਦੀ ਸਮੀਖਿਆ ਤੋਂ ਰੋਕ ਦਿੱਤਾ।