ਪੈਰਿਸ (ਸਮਾਜਵੀਕਲੀ) : ਫ੍ਰਾਂਸ ‘ਚ ਇਕ ਦਿਨ ‘ਚ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਫ੍ਰਾਂਸ ‘ਚ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਇਥੇ ਕੋਰੋਨਾ ਵਾਇਰਸ ਨਾਲ ਇਕ ਦਿਨ ‘ਚ ਮਰਨ ਵਾਲਿਆਂ ਦੀ ਗਿਣਤੀ 1438 ਤਕ ਪਹੁੰਚ ਗਈ ਹੈ। ਫ੍ਰਾਂਸ ‘ਚ ਬੁੱਧਵਾਰ ਨੂੰ ਮੌਤ ਦਾ ਅੰਕੜਾ 17, 167 ਤਕ ਪਹੁੰਚ ਗਿਆ ਹੈ। ਹਸਪਤਾਲਾਂ ‘ਚ ਮਰਨ ਵਾਲਿਆਂ ਦੀ ਗਿਣਤੀ 514 ਭਾਵ 5 ਫ਼ੀਸਦੀ ਵੱਧ ਕੇ 10,643 ਹੋ ਗਈ। ਮੰਗਲਵਾਰ ਨੂੰ 221 ਦੀ ਤੁਲਨਾ ‘ਚ ਨਰਸਿੰਗ ਹੋਮ ‘ਚ ਮੌਤਾਂ 924 ਜਾਂ 17% ਵੱਧ ਕੇ 6,524 ਹੋ ਗਈ ਹੈ।
HOME ਫ੍ਰਾਂਸ ‘ਚ ਇਕ ਦਿਨ ‘ਚ 1400 ਤੋਂ ਵੱਧ ਲੋਕਾਂ ਦੀ ਮੌਤ, 17...