ਫੌਚੀ ਨੂੰ ਕਰੋਨਾ ਵੈਕਸੀਨ ਅਗਲੇ ਵਰ੍ਹੇ ਦੇ ਸ਼ੁਰੂ ਵਿੱਚ ਤਿਆਰ ਹੋਣ ਦੀ ਉਮੀਦ

ਵਾਸ਼ਿੰਗਟਨ (ਸਮਾਜ ਵੀਕਲੀ) : ਕੌਮੀ ਐਲਰਜੀ ਇੰਸਟੀਚਿਊਟ ਦੇ ਮੁਖੀ ਡਾਕਟਰ ਐਂਥਨੀ ਫੌਚੀ ਨੂੰ ਉਮੀਦ ਹੈ ਕਿ ਕਰੋਨਾਵਾਇਰਸ ਵੈਕਸੀਨ ਅਗਲੇ ਸਾਲ ਦੇ ਸ਼ੁਰੂ ’ਚ ਤਿਆਰ ਹੋ ਜਾਵੇਗੀ। ਉੁਨ੍ਹਾਂ ਕਾਨੂੰਨਸਾਜ਼ਾਂ ਨੂੰ ਦੱਸਿਆ ਕਿ ਢਾਈ ਲੱਖ ਅਮਰੀਕੀਆਂ ਨੇ ਕਲੀਨਿਕਲ ਟ੍ਰਾਇਲਾਂ ’ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ।

ਅਮਰੀਕੀ ਕਾਂਗਰਸ ’ਚ ਸੁਣਵਾਈ ਦੌਰਾਨ ਫੌਚੀ ਅਤੇ ਹੋਰ ਅਧਿਕਾਰੀਆਂ ਨੇ ਮੰਨਿਆ ਕਿ ਮੁਲਕ ’ਚ ਦੋ ਜਾਂ ਤਿੰਨ ਦਿਨਾਂ ’ਚ ਕੋਵਿਡ-19 ਦੇ ਸਾਰੇ ਟੈਸਟਾਂ ਦੇ ਨਤੀਜੇ ਨਹੀਂ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਮਾਸਕ ਪਾ ਕੇ ਰੱਖਣ, ਭੀੜ ’ਚ ਜਾਣ ਤੋਂ ਗੁਰੇਜ਼ ਕਰਨ ਅਤੇ ਹੱਥ ਲਗਾਤਾਰ ਧੌਂਦੇ ਰਹਿਣ। ਉਨ੍ਹਾਂ ਕਾਨੂੰਨਸਾਜ਼ਾਂ ਨੂੰ ਕਿਹਾ ਕਿ ਜੇਕਰ ਟੀਕਾ   ਆ ਵੀ ਜਾਂਦਾ ਹੈ ਤਾਂ ਉਹ ਸਾਰਿਆਂ ਲਈ ਨਹੀਂ ਹੋਵੇਗਾ ਅਤੇ ਉਸ ਨੂੰ ਡਾਕਟਰਾਂ ਦੀ ਸਿਫ਼ਾਰਿਸ਼ ਮੁਤਾਬਕ ਵਰਤਿਆ ਜਾਵੇਗਾ। ਪਹਿਲਾਂ ਮੈਡੀਕਲ ਕਾਮਿਆਂ ਨੂੰ ਇਹ ਦਵਾਈ ਦਿੱਤੀ ਜਾਵੇਗੀ ਅਤੇ ਫਿਰ ਬਜ਼ੁਰਗਾਂ ਦਾ ਨੰਬਰ ਆਵੇਗਾ।

Previous articleਜਰਮਨੀ: ਕਰੋਨਾਵਾਇਰਸ ਪਾਬੰਦੀਆਂ ਖ਼ਿਲਾਫ਼ ਲੋਕਾਂ ਵੱਲੋਂ ਮੁਜ਼ਾਹਰਾ
Next articleਚੀਨ-ਨੇਪਾਲ ਸਬੰਧ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ: ਸ਼ੀ