ਫੇਸਬੁੱਕ ਵਿਚੋਂ ਮਿਲੀ ਉੱਚ ਪੱਧਰ ਦੀ ਸਾਹਿਤਿਕ ਲੇਖਕ ਗੁਰਵੀਰ ਕੌਰ ਅਤਫ਼

ਗੁਰਵੀਰ ਅਤਫ਼

(ਸਮਾਜ ਵੀਕਲੀ)

ਇਹ ਕੁੜੀ ” ਗੁਰਵੀਰ ਕੌਰ ਅਤਫ਼ ”  ਮੈਨੂੰ ਫੇਸਬੁੱਕ ਤੇ ਮਿਲੀ ਇਹ ਤਸਵੀਰ ਦੇ ਨਾਲ ਕੁਝ ਸੰਬਧਿਤ ਕਵਿਤਾਵਾਂ ਲਿਖ ਦੇਂਦੀ ਸੀ ਪਰ ਇਹ ਦੀਆਂ ਕਵਿਤਾਵਾਂ ਇੰਨੀ ਪ੍ਰਭਾਵਸ਼ਾਲੀ ਹੁੰਦੀ ਸੀ ਫਿਰ ਮੈਂ ਇਸ ਨਾਲ ਫੋਨ ਤੇ ਰਾਬਤਾ ਕੀਤਾ ਤੇ ਇਹਨੂੰ ਹੋਰ ਕਵਿਤਾਵਾਂ ਲਿਖਣ ਨੂੰ ਕਿਹਾ ਤੇ ਇਸਨੇ ਬੜੇ ਸੋਹਣੇ ਤਰੀਕੇ ਨਾਲ ਆਪਣੀਆਂ ਰਚਨਾਵਾਂ ਮੈਨੂੰ ਲਿਖ ਕੇ ਭੇਜਿਆ ਤੇ ਫਿਰ ਮੈਂ ਉਹ ਰਚਨਾਵਾਂ ਅਖਬਾਰਾਂ ਨੂੰ ਭੇਜਿਆ , ਅਖਬਾਰਾਂ ਨੇ ਉਹ ਰਚਨਾਵਾਂ ਬਹੁਤ ਪਸੰਦ ਕੀਤੀਆਂ ।

ਇਹ ਕੁੜੀ ਆਪਣੀ ਜ਼ਿੰਦਗੀ ਵਿੱਚ ਆਉਂਣ ਵੇਲੇ ਸਮੇਂ ਵਿੱਚ ਵਧੀਆ ਇਨਸਾਨ ਤੇ ਕਲਾਕਾਰ ਬਨੁਗੀ। ਇਹ ਕੁੜੀ ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਨੰਗਲਾ ਵਿੱਚ ਗੁਰਵੀਰ ਅਤਫ਼ ਦਾ ਜਨਮ 7-12-1996 ਨੂੰ ਪਿਤਾ ਅਮਰੀਕ ਸਿੰਘ ਦੇ ਘਰ ਮਾਤਾ ਮਲਕੀਤ ਕੌਰ ਜੀ ਦੀ ਕੁੱਖੋਂ  ਸਿੱਧੂ ਪਰਿਵਾਰ ਵਿੱਚ ਹੋਇਆ । ਬਚਪਨ ਤੋਂ ਹੀ ਆਪਣੇ ਹੀ ਖਿਆਲਾਂ ‘ਚ ਖੋ ਜਾਣ ਵਾਲੀ ਕੁੜੀ ਹਰ ਇੱਕ ਵਧੀਆਂ ਦ੍ਰਿਸ਼  ਜੋ ਮਨ ਨੂੰ ਟੁੰਬ ਜਾਂਦਾ ਸੀ ਸੋਚਦੀ ਇਸਨੂੰ ਕਿਸ ਤਰਾਂ ਕੈਦ ਕਰ ਲਵਾਂ । ਕੋਸ਼ਿਸ਼ ਕਰਦੀ ਵੀ ਰੰਗਾਂ ਦੁਬਾਰਾ ਇਸ ਨੂੰ ਕੋਰੇ ਵਰਕੇ ਤੇ ਉਤਾਰ ਦਿਆਂ , ਪਰ ਅਫ਼ਸੋਸ ਕੋਈ ਡਰਾਇੰਗ ਦਾ ਅਧਿਆਪਕ ਨਾ ਮਿਲਣ ਕਾਰਨ ਤੇ” ਬਾਕੀ ਵਿਸ਼ਿਆਂ ਦਾ ਕੰਮ ਜ਼ਰੂਰੀ ਹੈ ਨਾ ਕਿ ਤੇਰੀ ਇਹ ਡਰਾਇੰਗ “ਇਹ ਗੱਲਾਂ ਕਾਰਨ  ਕਾਫ਼ੀ ਮੁਸ਼ਕਲ ਆਈ ।

ਕੋਈ ਬਹਾਨਾ ਨਾ ਬਣਦਾ ਕਿਉਂਕੀ ਇਸ ਸਭ ਨੂੰ ਫ਼ਜ਼ੂਲ ਮੰਨਿਆਂ ਜਾਂਦਾ ਸੀ , ਹੋਲੀ ਹੋਲੀ ਜਦ ਪੰਜਵੀਂ ਕਲਾਸ ‘ਚ ਹੋਈ ਤਾਂ ਪੰਜਾਬੀ ਲਿਖਣੀ ਆ ਗਈ ਤੇ ਸਕੂਲ ਦਾ ਕੰਮ ਕਰਨ ਬਹਾਨੇ ਬੈਠੀ ਕੁਦਰਤ ਦੇ ਰੰਗਾਂ ਨੂੰ ਲਿਖਦੀ ਰਹਿੰਦੀ ੳਦੋਂ ਸਿਰਫ਼ ਵਾਰਤਕ ਹੀ ਲਿਖਦੀ ।ਤੀਸਰੀ ਕਲਾਸ ਤੱਕ ਮੇਰੀ ਪੜ੍ਹਾਈ ਪਿੰਡ ਵਿੱਚ ਹੀ ਹੋਈ ਤੇ ਚੌਥੀ ਤੋਂ ਬਾਅਦ ਨੌਵੀਂ ਤੱਕ ਮੈਂ ਖੋਖਰ ਪਿੰਡ ਵਿੱਚ ਪੜ੍ਹੀ।ਨੌਵੀਂ ਤੱਕ ਮੈਂ ਚੁੱਪ ਚੁੱਪ ਰਹਿਣ ਵਾਲੀ ਤੇ ਜ਼ਿਆਦਾ ਉੱਛਲ ਕੁੱਦ ਨਾ ਪਸੰਦ ਕਰਨ ਵਾਲੀ ਕੁੜੀ ਸੀ ਮੈਨੂੰ ਉਸ ਸਕੂਲ ਵਿੱਚ ਘੁੱਟਿਆ ਘੁੱਟਿਆ ਮਹਿਸੂਸ ਹੁੰਦਾ ਰਹਿੰਦਾ,ਸ਼ਾਇਦ ਉੱਥੇ ਮੇਰੇ ਅੰਦਰ ਦੀਆਂ ਰਮਜਾਂ ਸਮਝਣ ਵਾਲੀ  ਕੋਈ ਸਹੇਲੀ ਨਹੀਂ ਮਿਲੀ ਸੀ ਫਿਰ ਉਸ ਤੋਂ ਬਾਅਦ ਦਸਵੀਂ  ਤੋਂ ਬਾਰ੍ਹਵੀਂ ਤੱਕ ਮੇਰੀ ਪੜ੍ਹਾਈ ਲਹਿਰਾਗਾਗਾ ਵਿਖੇ ਹੋਈ ,

ਖੁਸ਼ਕਿਸਮਤੀ ਨਾਲ ਉੱਥੇ ਗਿਆਰਵੀਂ ਵਿੱਚ ਜਾ ਕੇ ਮੈਨੂੰ ਡਰਾਇੰਗ ਦੇ ਅਧਿਆਪਕ ਮਿਲੇ ਮੇਰੇ ਲਈ ਉਹ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਸੀ ਇਸ ਦਿਨ ਦੀ ਮੈਂ ਬਚਪਨ ਤੋਂ ਉਡੀਕ ਕਰਦੀ ਸਾਂ ।ਮੈਨੂੰ ਕੁੜੀਆਂ ਦੇ ਗਰੁੱਪ ਵਿੱਚ ਰਹਿਣਾ ਚੰਗਾ ਨਹੀਂ ਸੀ ਲੱਗਦਾ ਮੇਰੀਆਂ ਅਕਸਰ ਹੀ ਇੱਕ ਜਾਂ ਦੋ ਸਹੇਲੀਆਂ ਹੀ ਹੁੰਦੀਆਂ ਸੀ ਜਿਨ੍ਹਾਂ ਨਾਲ ਮੈਂ ਸਕੂਲ ਵਿੱਚ ਆਪਣਾ ਸਮਾਂ ਬਤੀਤ ਕਰਦੀ ਸੀ ,ਬਾਰ੍ਹਵੀਂ ਕਲਾਸ ਵਿੱਚ ਮਿਲਿਆ ਸਾਥ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਾਥ ਰਿਹਾ ਮੇਰੀ ਸਹੇਲੀ ਗਗਨ ਉਸ ਨਾਲ ਮੈਂ ਅਕਸਰ ਹੀ ਲਾਇਬ੍ਰੇਰੀ ਜਾਇਆ ਕਰਦੀ ਅਸੀਂ ਤਿੰਨ ਕੁੜੀਆਂ  ਹੀ ਲਾਇਬ੍ਰੇਰੀ ਦੇ ਵਿੱਚ ਜਾਂਦੀਆਂ ਤੇ ਕਿਤਾਬਾਂ ਪੜ੍ਹਦੀਆਂ ਉਥੇ ਲਾਇਬ੍ਰੇਰੀ ਵਿੱਚ ਸਾਡੇ ਤਿੰਨਾਂ ਤੋਂ ਇਲਾਵਾ ਕਿਤਾਬਾਂ ਹੁੰਦੀਆਂ ਜਾਂ ਲਾਇਬ੍ਰੇਰੀਅਨ ਇਹ ਨਹੀਂ ਸੀ  ਕਿ ਉੱਥੇ ਜਾ ਕੇ ਮੈਂ  ਕਵਿਤਾਵਾਂ ਜਾਂ ਗ਼ਜ਼ਲਾਂ ਪੜ੍ਹਦੀ ਸਾਂ ਉੱਥੇ ਮੈਨੂੰ ਨਾਵਲ ਪੜ੍ਹਨਾ ਵਧੀਆ ਲੱਗਣ ਲੱਗਾ।

ਮੈਂ ਇਸ ਤੋਂ ਪਹਿਲਾਂ ਕਦੇ ਵੀ ਆਪਣੇ ਸਿਲੇਬਸ ਤੋਂ ਬਿਨਾਂ ਕੋਈ ਵੀ ਕਿਤਾਬ ਨਹੀਂ ਸੀ ਪੜ੍ਹੀ ਤੇ ਨਾਲ ਹੀ  ਮੈਂ ਚੁਟਕਲੇ ਪੜ੍ਹਨ ਦੀ ਬੜੀ ਸ਼ੌਕੀਨ ਹੁੰਦੀ ਸਾਂ। ਜਸਵੀਰ ਸਿੰਘ ਚੋਟੀਆਂ ਸਾਡੇ ਅਧਿਆਪਕ ਹੁੰਦੇ ਸੀ ਉਹ ਲਾਇਬ੍ਰੇਰੀ ਦੇ ਵਿੱਚ ਬੈਠੇ ਤੇ ਸਾਨੂੰ ਇੱਕ ਦਿਨ ਉਨ੍ਹਾਂ ਨੇ ਸਵਾਲ ਕੀਤਾ “ਬੱਚਿਓ ਕਿਤਾਬਾਂ ਪੜ੍ਹਦੇ ਵੀ ਹੋ ਜਾਂ ਐਵੇਂ ਵੀ ਹੀ ਲੈ ਕੇ ਬੈਠੇ ਰਹਿੰਦੇ ਹੋ?” ਤਾਂ ਮੈਂ ਬੜੀ ਹੀ ਚਲਾਕੀ ਜੀ ਨਾਲ ਅਤੇ ਉਨ੍ਹਾਂ ਦੀ ਗੱਲ ਕੱਟਦੇ ਕਿਹਾ ਕਿ ਪੜ੍ਹਦੇ ਛੱਡੋ ਸਰ ਅਸੀਂ ਤਾਂ ਲਿਖ ਵੀ ਲੈਂਦੇ ਹਾਂ  ਕੋਈ ਵੱਡੀ ਗੱਲ ਏ!ਮੇਰੇ ਨਾਲ ਬੈਠੀਆ ਮੇਰੀਆਂ ਦੋਵੇਂ ਸਹੇਲੀਆਂ ਮੇਰੇ ਵੱਲ ਦੇਖਣ ਲੱਗੀਆਂ ਜਿਵੇਂ ਮੈਂ ਕੋਈ ਕਤਲ ਕਰ ਦਿੱਤਾ ਹੋਵੇ ।

ਅੱਛਾ!! ਕੋਈ ਰਚਨਾ ਹੈ ਤੁਹਾਡੇ ਕੋਲ ਲਿਖੀ ਹੋਈ ਤੇ ਮੈਂ ਚੁੱਪ ਸਾਂ ।”ਕੀ ਲਿਖਦੇ  ਹੋ ?”ਮੇਰੀਆਂ ਅੱਖਾਂ ਲਾਇਬ੍ਰੇਰੀ ਵਿੱਚ ਪਈਆਂ ਕਿਤਾਬਾਂ ਵੱਲ ਘੁੰਮਣ ਲੱਗੀਆਂ ਉੱਥੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਵਿਤਾਵਾਂ ਦੀ ਪਈ ਹੋਈ ਕਿਤਾਬ ਨੂੰ ਦੇਖ ਕੇ ਮੈਂ ਝੱਟ ਪੱਟ ਆਖ ਦਿੱਤਾ ਸਰ ਕਵਿਤਾਵਾਂ ਲਿਖਦੇ ਹਾਂ। ਹੈ ਕੋਈ  ਕਵਿਤਾ ਲਿਖੀ ਹੋਈ ਮੈਨੂੰ ਦਿਖਾਓ ,ਨਹੀਂ “ਸਰ ਉਹ ਤਾਂ ਕਾਪੀ ਤੇ ਲਿਖੀ ਹੋਈ ਹੈ ਤੇ ਘਰ ਪਈ ਹੈ ।ਕਵਿਤਾ ਹੁੰਦੀ ਕੀ ਹੈ ਕਿੰਝ ਲਿਖੀ ਜਾਂਦੀ ਹੈ ਮੈਨੂੰ ਕੁਝ ਵੀ ਗਿਆਨ ਨਹੀਂ ਸੀ ।ਉਨ੍ਹਾਂ ਨੇ ਕਿਹਾ ਜਦੋਂ ਕੱਲ੍ਹ ਨੂੰ ਸਕੂਲ ਆਉਣਾ ਤਾਂ ਆਪਣੀ ਕਾਪੀ ਨਾਲ ਲੈ ਕੇ ਆਇਓ।

ਮੈਂ ਕਿਹਾ ਠੀਕ ਹੈ  ਸਰ ‘ ਏਨੇ ਨੂੰ ਅਸੀਂ ਲਾਇਬ੍ਰੇਰੀ ਵਿੱਚੋਂ ਬਾਹਰ ਆ ਗਈਆਂ ਤੇ ਮੈਨੂੰ ਚਿੰਤਾ ਹੋ ਰਹੀ ਸੀ ਮੈਂ ਹੁਣ ਕੀ ਕਰਾਂਗੀ ?ਮੈਨੂੰ ਗੁੱਸੇ ਵਿੱਚ ਉਹ ਦੋਨੋਂ ਕਹਿਣ ਲੱਗੀਆਂ “ਆਹ ਤੂੰ ਕੀ ਬੋਲ ਕੇ ਆਈ ਹੈਂ ! ਤੂੰ ਸੱਚੀ ਲਿਖ ਲੈਂਦੀ ਹੈ।” ਪਰ ਮੈਂ ਕੀ ਕਰਦੀ ?”ਚੱਲ ਜੋ ਹੋਇਆ ਹੁਣ ਦੇਖੀ ਜਾਵੇਗੀ; ਮੈਨੂੰ ਹੀ ਪਤਾ  ਮੈਂ ਦੋ ਤਿੰਨ ਰਾਤਾਂ ਕਿਵੇਂ ਲੰਘਾਈਆਂ ਅਤੇ ਘਰ ਬਾਹਨੇ ਮਾਰ ਕੇ ਰਹੀ ਕਿ ਮੇਰਾ ਪੇਟ ਦਰਦ ਹੋ ਰਿਹਾ, ਸਿਰਦਰਦ ਹੋ ਰਿਹਾ ਹੈ । ਮੈਂ ਸਕੂਲ ਨਾ ਗਈ ਫਿਰ ਜਦੋਂ ਪੁੱਛਿਆ ਕਿ ਸਕੂਲ ਦਾ ਮਾਹੌਲ ਕਿਸ ਤਰ੍ਹਾਂ ਹੈ ਮੈਨੂੰ ਪਤਾ ਲੱਗਿਆ ਕਿ ਸਰ ਮੇਰੀਆਂ ਕਵਿਤਾਵਾਂ ਨੂੰ ਭੁੱਲੇ ਨਹੀਂ ਤੇ ਪੜਕੇ ਹੀ ਸਾਹ ਲੈਣਗੇ ਫਿਰ ਮੈਂ ਆਪਣੀ  ਪੰਜਾਬੀ ਦੀ ਕਿਤਾਬ ਵਿੱਚੋਂ ਦੇਖਿਆ ਕਿ ਕਵਿਤਾ ਥੋੜ੍ਹੇ ਸ਼ਬਦਾਂ ਵਿੱਚ ਤੇ ਤੁਕਾਂ ਨੂੰ ਜੋੜ ਕੇ ਲਿਖੀ ਜਾਂਦੀ ਹੇੈ ਮੈਂ ਕਿਵੇਂ ਨਾ ਕਿਵੇਂ ਕਰਕੇ ਕਵਿਤਾ ਲਿਖਣ ਦੀ ਕੋਸ਼ਿਸ਼ ਕੀਤੀ । ਮੈਂ ਪਹਿਲੀ ਕਵਿਤਾ ਲਿਖੀ

ਉਹਦੇ ਗ੍ਰਾਹ  ਵੱਸਦਾ ਸੱਚਾ ਰੱਬ ਕੋਈ,
ਮੇਰੇ ਸ਼ਹਿਰ ਪੂਜਾ ਹੁੰਦੀ ਪੱਥਰ ਢੇਰਾਂ ਦੀ।
ਦਿਲ ਕਰਦਾ ਮੈਂ ਮਿੱਟੀ ਬਣ ਜਾਵਾ
 ਉਹਦਿਆਂ ਪੈਰਾਂ ਦੀ ।

ਇਸ ਕਵਿਤਾ ਵਿੱਚ ਉਸ ਸਮੇਂ ਬਹੁਤ ਗਲਤੀਆਂ ਸੀ ਮੈਨੂੰ ਨਹੀਂ ਪਤਾ ਮੈਂ ਕਿਸ ਤਰ੍ਹਾਂ ਲਿਖੀ ਹੋਈ ਸੀ ਪਰ ਇਸ ਨੂੰ ਫਿਰ ਉਸ ਅਧਿਆਪਕ ਨੇ ਸੁਧਾਰ ਕੇ ਲਿਖਿਆ ।ਗਲਤੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਦਿੱਤੀ ਹੱਲਾਸ਼ੇਰੀ ਨੇ ਮੈਨੂੰ ਕਵਿਤਾਵਾਂ ਲਿਖਣ ਲਗਾ ਦਿੱਤਾ ਤੇ ਕਵਿਤਾਵਾਂ ਲਿਖਣਾ ਮੈਨੂੰ  ਚੰਗਾ ਲੱਗਣ ਲੱਗਿਆ। ਮੈਂ ਆਪਣੀਆਂ ਭਾਵਨਾਵਾਂ ਨੂੰ ਤੁਕਾਂ ਵਿੱਚ ਬੰਨ੍ਹ ਕੇ ਤੇ ਥੋੜ੍ਹੇ ਸ਼ਬਦਾਂ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੂੰ ਆਪਣੀਆਂ ਕਵਿਤਾਵਾਂ ਪੜ੍ਹਾਉਣਾ ਮੈਨੂੰ ਚੰਗਾ ਨਾ  ਲੱਗਦਾ ਮੈਂ ਇਨ੍ਹਾਂ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ।ਇੱਥੋਂ ਮੇਰਾ ਕਵਿਤਾਵਾਂ ਲਿਖਣਾ ਸ਼ੁਰੂ ਹੋ ਗਿਆ ।ਬਾਰ੍ਹਵੀਂ ਤੋਂ ਬਾਅਦ ਮੈਂ ਬੀ.ਏ ਵਿੱਚ ਐਸ.ਯੂ.ਐਸ ਕਾਲਜ ਮਹਿਲਾ ਚੌਕ ਵਿਖੇ ਦਾਖਲਾ ਲਿਆ ।ਬੀ.ਏ ਦੇ ਪਹਿਲੇ ਸਾਲ ਹੀ ਨਵੰਬਰ ਮਹੀਨੇ ਵਿੱਚ ਪੇਪਰਾਂ ਤੋਂ ਪਹਿਲਾਂ ਮੇਰਾ ਵਿਆਹ ਹੋ ਗਿਆ ।

ਪੜ੍ਹਾਈ ਦਾ ਬਹੁਤ ਸ਼ੌਂਕ ਹੋਣ ਕਾਰਨ ਵਿਆਹ ਸਮੇਂ ਮੈਂ ਅਠਾਰਾਂ ਦਿਨਾਂ ਦੀ ਛੁੱਟੀ ਲਈ ,ਅਧਿਆਪਕ ਨੇ ਕਿਹਾ ਤੁਸੀਂ ਇਸ  ਤਰਾਂ ਛੁੱਟੀ ਲਈ ਜਿਵੇਂ ਤੇਰਾ ਨਹੀਂ ਤੇ ਭਰਾ ਦਾ ਵਿਆਹ ਹੋਵੇ। ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਨਾਨਣ ਦੀ ਮੰਗਣੀ ਹੋਣੀ ਸੀ ਤੇ ਮੇਰਾ ਪਹਿਲਾ ।ਪੇਪਰ ਉਹ ਵੀ ਕੰਪਲਸਰੀ ਪਹਿਲਾ ਪੇਪਰ ਨਾ ਦੇਣ ਕਾਰਨ ਮੈਂ ਬੀ.ਏ ਦੇ ਬਾਕੀ ਪੇਪਰ ਵੀ ਨਾ ਦੇ ਸਕੀ ਅਗਲੇ ਸਾਲ ਮੈਂ ਫਿਰ ਪ੍ਰਾਈਵੇਟ ਹੀ ਆਪਣੀ ਫੀਸ ਭਰ ਦਿੱਤੀ ਉਹ ਸਾਲ 2015 ਵਿੱਚ ਮੇਰੇ ਪੇਪਰ ਹੋਣੇ  ਸੀ ਤੇ ਉਸੇ ਸਾਲ  ਮੇਰੀ ਬੇਟੀ ਦਾ ਜਨਮ ਹੋਇਆ ਜਿਸ ਕਾਰਨ ਮੈਂ ਉਦੋਂ ਵੀ ਪੇਪਰ ਦੇਣ ਤੋਂ ਵਾਂਝੀ ਰਹੀ ਪਰ ਹਿੰਮਤ ਨਾ ਹਾਰੀ ਅਗਲੀ ਵਾਰ ਮੈਂ ਫੇਰ ਬੀਏ ਵਿੱਚ ਆਪਣੀ ਫ਼ੀਸ ਭਰ ਦਿੱਤੀ ਉਹ ਸਾਲ ਮੇਰੇ ਪੇਪਰ ਵੀ ਹੋਏ ਤੇ ਚੰਗੇ ਨੰਬਰਾਂ ਤੇ ਪਾਸ ਵੀ ਹੋਈ ਅੱਗੇ ਫਿਰ ਮੈਂ ਬੀ.ਏ ਭਾਗ ਦੂਜਾ ਵਿੱਚ ਆਪਣਾ ਦਾਖਲਾ ਲੈ ਲਿਆ ਉਸੇ ਦੌਰਾਨ ਮੈਂ Art and craft ਦਾ ਕੋਰਸ ਸ਼ੁਰੂ ਕਰ ਲਿਆ

ਉੱਥੇ ਅਧਿਆਪਕਾਂ ਨੇ ਮੇਰਾ ਕਲਾ ਵੱਲ ਰੁਝਾਨ ਦੇਖਿਆ ਅਤੇ ਮੈਨੂੰ fineart ਕਰਨ ਦੀ ਸਲਾਹ ਦਿੱਤੀ ਜੋ ਮੇਰੇ ਪਿੰਡ ਦੇ ਨੇੜੇ ਤੇੜੇ ਕਿਤੇ ਵੀ ਬੀ.ਏ ਤੋਂ ਬਿਨਾਂ ਨਹੀਂ ਹੋ ਸਕਦੀ ਸੀ ਇਸ ਗੱਲ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ। ਮੈਂ B.A ਛੱਡਣ ਦਾ ਮਨ ਬਣਾ ਲਿਆ ਅਤੇ ਸੋਚਿਆ ਮੈਂ ਫਿਰ Fineart ਨਾਲ ਹੀ ਬੀ.ਏ ਕਰ ਲਵਾਂਗੀ ਉਸ ਸਮੇਂ ਮੈਨੂੰ double B.A ਦਾ ਕੁੱਝ ਵੀ ਗਿਆਨ ਨਹੀਂ ਸੀ 2016 ਤੋਂ 2018 ਤੱਕ ਮੈਂ Art and craft  ਪੂਰਾ ਕੀਤਾ ਤੇ 2018 ਵਿੱਚ ਮੈਂ  B.A with fineart ‘ਚ ਵਿਦਿਆ ਰਤਨ ਕਾਲਜ ਖੋਖਰ ਵਿੱਚ ਦਾਖਲਾ ਲਿਆ ਹੁਣ ਮੇਰਾ B.A fineart ਦਾ ਤੀਸਰਾ ਸਾਲ ਚੱਲ ਰਿਹਾ ਹੈ ।

ਪਹਿਲਾਂ ਇਹ ਸਿਰਫ਼ ਫੇਸਬੁੱਕ ਤੇ ਸੀਮਿਤ ਰਹਿ ਗਈ ਸੀ ਤੇ ਫੇਸਬੁੱਕ ਵਾਲੇ ਲੋਕ ਸੀਮਿਤ ਲੋਕ ਇਹਨੂੰ ਜਾਣਦੇ ਸੀ ਪਰ ਬਾਆਦ ਵਿਚ ਇਸਨੇ ਆਪਣੀਆਂ ਰਚਨਾਵਾਂ ਅਖਬਾਰਾਂ ਨੂੰ ਭੇਜਨੀਆਂ ਚਾਲੂ ਕੀਤੀਆਂ ਉਦੋਂ ਦੀਆ ਇਹ ਬਹੁਤ ਮਸ਼ਹੂਰ ਹੋ ਗਈ ਤੇ ਹੁਣ ਦੂਰੋਂ ਦੂਰੋਂ ਦੇ ਲੋਕ ਇਹਨੂੰ ਜਾਨਣ ਲੱਗ ਗਏ ।

ਗੁਰਵੀਰ ਕੌਰ ਦੀ ਲਿਖੀ ਹੋਈ ਕਵਿਤਾ :-

ਕਦੇ ਕਦੇ ਡਰ ਲਗਦੇ  ਮੈਨੂੰ,
ਮੇਰੇ ਹੀ ਪ੍ਰਛਾਵੇਂ ਤੋਂ!
ਮੇਰੇ ਹੀ ਸਰੀਰ ‘ਚ ਆਖਿਰ ਚੰਮ ਤਾਂ ਮੇਰਾ ਹੀ  ਐ ,
ਪਰ ਪਸੀਨੇ ਵਾਲੀ ਖ਼ੁਸ਼ਬੋ ਬਦਲ ਗਈ ।
ਉਨ੍ਹਾਂ ਹੱਥਾਂ ਦੀਆਂ ਉਂਗਲੀਆਂ ਨੋਚ ਦੇਣਗੀਆਂ ਡਰ ਲੱਗਦੈ!
ਜੋ ਕੋਹਾਂ ਦੂਰ ਬੈਠੀ ਨੂੰ ਕੰਬਣੀ ਛੁਡਾ ਦਿੰਦੀਆਂ ਨੇ ।
ਠਰ ਜਾਂਦੇੈ ਸਰੀਰ ਕਿਸੇ ਮੁਰਦੇ ਦੀ ਤਰ੍ਹਾਂ,
ਠਰ ਜਾਂਦੇੈ ਸਰੀਰ ਕਿਸੇ ਮੁਰਦੇ ਦੀ ਤਰ੍ਹਾਂ ,
ਸੋਚਿਆ ਨਹੀਂ ਸੀ ਕਿਸੇ ਨੂੰ ਚੇਤੇ ਕਰਨਾ ਇਨ੍ਹਾਂ ਖਤਰਨਾਕ ਹੋਵੇਗਾ।
ਕਦੇ ਕਦੇ ਸੋਚਦੀਆਂ ਅਹਿਸਾਸ ਕਰਵਾ ਦਿਆਂ !
ਜੋ ਗਾਫ਼ਿਲ ਰਿਹਾ ਹੁਣ ਤੱਕ ਮੇਰਿਆਂ ਦਰਦਾਂ ਤੋਂ ,
ਪਰ ਅੰਦਰ ਤੀਕ ਕੰਬ ਜਾਨੀ ਆਂ ।ਕਿਤੇ ਜਗ੍ਹਾ ਮੇਰੀ ਓਹ ਲੈ ਕੇ ਖੁਦਕੁਸ਼ੀ ਹੀ ਨਾ ਕਰ ਲਵੇ ਅਤਫ਼।
ਗੁਰਵੀਰ ਅਤਫ਼

 

 

 

 

 

ਰਮੇਸ਼ਵਰ ਸਿੰਘ
 ਪਟਿਆਲਾ
+9199148 80392

Previous articleਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਲੈ ਕੇ ਆ ਰਹੇ ਹਨ ਟਰੈਕ ‘ਕਪਲ’
Next articleGood to get momentum ahead of ODI series, says Australia’s Hazlewood