ਫੇਸਬੁੱਕ ਬੋਲੀਆਂ

(ਸਮਾਜ ਵੀਕਲੀ)

*ਬਈ ਫੇਸਬੁੱਕ ਮੰਚ ਮਿਲ ਗਿਆ ਸਾਨੂੰ,
ਜਿਥੇ ਮਨ ਮਰਜੀ ਦੀਆਂ ਪੋਸ਼ਟਾਂ ਪਾਈਏ।
ਸੱਜਣਾਂ ਨਾਲ ਦੁੱਖ-ਸੁੱੱਖ ਕਰਕੇ,
ਹੋਲੇ ਫੁੱਲ ਵਰਗੇ ਹੋ ਜਾਈਏ।
ਹੱਸੀਏ ਖੇਡੀਏ ਪਾਈਏ ਬੋਲੀਆਂ,
ਗੀਤ ਸ਼ੌਕ ਦੇ ਗਾਈਏ।
ਸੱਜਣੋ ਖੁਸ਼ ਰਹੀਏ,
ਨਾ ਕਿਸੇ ਦਿਲ ਦੁਖਾਈਏ।
ਸੱਜਣੋ ਖੁਸ਼ ਰਹੀਏ …।
*ਫੇਸਬੁੱਕ ਮੰਚ ਮਿਲ ਗਿਆ ਸੱਜਣਾਂ,
ਦੇ ਲਾ ਸ਼ੌਂਕ ਦੇ ਗੇੜੇ।
ਦੂਰ ਦੁਰਾਡੇ ਬੈਠੇ ਸੱਜਣ,
ਕਰ ਦਿਤੇ ਨੇੜੇ ਨੇੜੇ।
ਚੰਗੇ ਮਿੱਤਰਾਂ ਨੂੰ,
ਚੰਗੇ ਮਿਲਦੇ ਮਿੱਤਰ ਵਧੇਰੇ।
ਚੰਗੇ ਮਿੱਤਰਾਂ ਨੂੰ…।
*ਫੇਸਬੁੱਕ ਮੰਚ ਮਿਲ ਗਿਆ ਸੱਜਣਾਂ,
ਇਥੇ ਮਿਲਦੇ ਮਿੱਤਰ ਵਧੇਰੇ।
ਬੜੇ ਗਿਆਨੀ ਧਿਆਨੀ ਇਥੇ,
ਮਿਲਦੇ ਬੁਝੜ ਵੀ ਲੋਕ ਵਧੇਰੇ।
ਇਹ ਤੈਨੇ ਤਹਿ ਕਰਨਾ,
ਮਿੱਤਰ ਬਣਾਉਣੇ ਕਿਹੜੇ?
ਇਹ ਤੈਨੇ ਤਹਿ ਕਰਨਾ…।
*ਫੇਸਬੁੱਕ ਇਕ ਦਰਿਆ ਦੇ ਵਾਂਗਰ,
ਜਿਥੇ ‘ਹੰਸ’ ਲੱਭਦੇ ਰਹਿੰਦੇ ਮੋਤੀ।
‘ਬਗਲੇ’ ਲੱਭਦੇ ਡੱਡੂ ਮੱਛੀਆਂ,
ਕਿਸਮਤ ਜਿੰਨ੍ਹਾਂ ਦੀ ਖੋਟੀ।
ਉਹਨਾਂ ਨੂੰ ਕੀ ਮਿਲਣਾ?
ਅਕਲ ਜਿੰਨ੍ਹਾਂ ਦੀ ਮੋਟੀ।
ਉਹਨਾਂ ਨੂੰ ਕੀ ਮਿਲਣਾ…।

ਮੇਜਰ ਸਿੰਘ ਬੁਢਲਾਡਾ
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ
Next articleRussia’s total grain harvest may reach record 150 mn ton this year: Putin