ਆਸਟਰੇਲੀਆ ਮੈਲਬੌਰਨ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਇਸਦੇ ਮੁੱਖ ਪ੍ਰਬੰਧਕਾਂ ਵਿੱਚੋ ਮਨਵੀਰ ਕੌਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਰਾਜੀ ਮੁਸੱਵਰ ਅਤੇ ਵੀਰੇਂਦਰ ਸਿੰਧਾਰ ਨੇ ਸਹਿਯੋਗ ਦਿੰਦਿਆ, ਵਲੰਟੀਅਰ ਅਤੇ ਲੋਕਾਂ ਦੇ ਸਾਥ ਨਾਲ ਇਸਨੂੰ ਮੁਕੰਮਲ ਰੂਪ ਸ਼ਾਂਤੀਪੂਰਵਕ ਹੀ ਬਣਾਏ ਰੱਖਿਆ। ਏਥੇ ਵੱਖ ਵੱਖ ਧਰਮਾਂ ਦੇ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਂਹੀ ਭਾਰਤ ਸਰਕਾਰ ਦੇ ਬਣਾਏ ਗਏ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਨਾਲ ਹੀ ਆਸਟਰੇਲੀਆ ਦੀ ਸਰਕਾਰ ਨੂੰ ਵੀ ਜਾਗਣ ਲਈ ਕਿਹਾ, ਤਾਂ ਜੋ ਉਹ ਵੀ ਇਹਨਾਂ ਕਾਨੂੰਨਾਂ ਦੀ ਆਲੋਚਨਾ ਕਰਨ।
ਇਸ ਧਰਨੇ ਤੇ ਰਾਕੇਸ਼ ਟਿਕੈਟ ਜੀ ਦੀ ਬੇਟੀ ਜਯੋਤੀ ਟਿਕੈਟ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਧਰਨੇ ਵਿੱਚ ਰਾਜੀ ਮੁਸੱਵਰ ਵਲੋਂ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਚਿਆਂ ਵਲੋਂ ਐਕਟ ਕਰਕੇ ਸਰਕਾਰ ਦਾ ਅਸਲੀ ਰੂਪ ਲੋਕਾਂ ਨੂੰ ਦਿਖਾਇਆ।
ਹੋਰ ਵੀ ਵੱਡੀਆਂ ਸੰਸਥਾਵਾਂ ਦੀਆਂ ਸਖਸ਼ੀਅਤਾਂ ਦੇ ਬੁਲਾਰੇ ਜੋ ਕਿ ਵੱਖ ਵੱਖ ਧਰਮਾਂ ਅਤੇ ਆਸਟਰੇਲੀਆ ਦੇ ਮੂਲ ਵਾਸੀ ਸਨ ਉਹਨਾਂ ਨੇ ਵੀ ਆਪਣਾ ਰੋਸ ਪ੍ਰਗਟ ਕੀਤਾ, ਕਿਸਾਨਾਂ ਤੇ ਹੋ ਰਹੇ ਜੁਰਮ ਖ਼ਿਲਾਫ਼। ਕਿਸਾਨਾਂ ਨੂੰ ਅਧਿਕਾਰ ਹੈ ਧਰਨੇ ਲਾਉਣ ਦਾ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਰੋਲਿਆ ਜਾ ਰਿਹਾ ਓਹਨਾ ਖਿਲਾਫ਼ ਨਵੇਂ ਨਵੇਂ ਘਟੀਆ ਕਿਸਮ ਦੇ ਰੋਕ ਲਗਾਕੇ। ਮੈਲਬੌਰਨ ਵਾਸੀਆਂ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉਪਰ ਰੱਖਣ ਦੀ ਮੰਗ ਕੀਤੀ ਅਤੇ ਸਰਕਾਰਾਂ ਦੇ ਵਤੀਰੇ ਨੂੰ ਨਾ ਮੰਨਣਯੋਗ ਕਿਹਾ।