ਫੂਡ ਦਾ ਲਾਈਸੈਸ ਨਾ ਹੋਣ ਤੇ ਐਕਟ ਤਹਿਤ ਕਰੜੀ ਕਰਵਾਈ ਕੀਤੀ ਜਾਵੇਗੀ – ਰਾਸ਼ੂ ਮਹਾਜਨ

ਹੁਸ਼ਿਆਰਪਰ (ਸਮਾਜਵੀਕਲੀ)   ਮਿਸ਼ਨ ਫਹਿਤ ਅਤੇ ਤੰਦਰੁਸਤ ਪੰਜਾਬ ਤਹਿਤ  ਲੋਕਾਂ ਨੂੰ ਸਾਫ ਸੁਥਰਾ ਤੇ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਸਟੈਡਰਡ ਐਕਟ ਇੰਡੀਆਂ ਤਹਿਤ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸਾ ਤਹਿਤ ਜਿਲ੍ਹਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ  ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿੱਚ ਇਕ ਸ਼ਹਿਰ ਦੇ ਹਲਵਾਈਆ ਦੀ ਇਕ ਦਿਨਾਂ ਜਾਗਰੂਕਤਾ ਸਮਾਗਮ  ਕਰਵਾਇਆ ਗਿਆ ।

ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਫੂਡ ਸੇਫਟੀ ਐਡ ਸਟੈਟਰਡ ਐਕਟ ਤਹਿਤ ਸਾਰੇ ਹਲਾਈਆਂ , ਢਾਬਿਆ, ਹੋਟਲਾਂ ਅਤੇ ਜਿਹਾੜੀ ਵੀ ਦੁਕਾਨ ਤੇ ਖਾਣ ਵਾਲੀ ਕੋਈ ਵੀ ਪਦਾਰਥ ਵੇਚਿਆ ਜਾਦੀ ਹੈ ਉਸ ਦੀ ਰਜਿਸਟਰੇਸ਼ਨ ਹੋਣੀ ਬਹੁਤ ਜਰੂਰੀ ਅਤੇ ਜਿਨਾਂ ਦੀ ਅਜੇ ਤੱਕ ਰਜਿਸਟ੍ਰੇਸ਼ਨ ਨਹੀ ਹੋਈ ਚੈਕਿੰਗ ਕਰਨ ਉਪਰੰਤ ਜੁਰਮਾਨਾ ਅਤੇ ਵਿਭਾਗੀ ਕਰਵਾਈ ਕੀਤੀ ਜਾਵੇਗੀ ।

ਸਮਾਗਮ ਵਿੱਚ  ਜਾਣਕਾਰੀ ਦਿੰਦੇ ਹੋਏ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ ਨੇ ਦੱਸਿਆ ਕੋਰੋਨਾ ਮਹਾਂਮਰੀ ਦੋਰਾਨ ਫੂਡ ਸੇਫਟੀ ਅਤੇ ਸਟੈਟਰਡ ਐਕਟ ਨੂੰ ਲਾਗੂ ਕਰਵਾਉਣਾ ਅਤੇ ਲੋਕਾਂ ਨੂੰ ਸਾਫ ਸੁਥਰਾਂ ਤੇ ਹਾਈਜੀਨਕ ਖਾਦ ਪਦਾਰਥ ਮੁਹੀਆਂ ਕਰਵਾਉਣਾ ਲਈ ਵਿਭਾਗ ਵਚਨ ਬੱਦ  ਹੈ । ਉਹਨਾ ਕਿਹਾ  ਕਿ ਹਲਵਾਈਆ , ਹੋਟਲਾਂ , ਢਾਬਿਆ ਤੇ ਵਰਤਿਆਂ ਜਾਣ ਵਾਲਾ ਤੇਲ ਜਾ ਘਿਊ ਇਕ  ਵਾਰ ਹੀ ਤਲਾਈ ਕੀਤੀ  ਜਾਵੇ  ਸਕਦੀ ਹੈ , ਤੇ ਬਚੇ ਹੋਏ ਤੇਲ ਨੂੰ ਖਰੀਦਣ ਵਾਸਤੇ ਸਰਕਾਰ ਵੱਲੋ ਰਜਿਸਟਿਡ ਕੰਪਨੀ ਨੂੰ ਹੀ ਤੇਲ ਵੇਚਿਆ ਜਾਵੇ ਜੋ ਉਸ ਦਾ ਬਾਓਡੀਜਲ ਬਣਾਵੇਗੀ ।

ਰਸੋਈ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਮੈਡੀਕਲ ਤੋਰ ਫਿੱਟ ਹੋਣਾ , ਰਸੋਈ ਵਿੱਚ ਕੰਮ ਕਰਨ ਸਮੇ ਸਿਰ ਤੇ ਟੋਪੀ , ਮਾਸਕ ਅਤੇ ਦਸਤਾਨੇ ਪਹਿਨਣੇ ਜਰੂਰੀ ਹਨ । ਰਸੋਈ ਸਾਫ ਸੁਥਰੀ ,ਹਵਾ ਦਾਰ ਅਤੇ ਰੋਸ਼ਨੀ ਭਰਪੂਰ ਹੋਣੀ ਚਾਹੀਦੀ ਹੈ । ਬਰਾਡਿਡ  ਖਾਦ ਪਦਾਰਥ ਤੇ ਬਣਾਉਣ ਦੀ ਮਿਤੀ ਅਤੇ ਮਿਆਦ ਪੁਗਣ ਦੀ ਮਿਤੀ  ਦਰਸਾਉਦੇ ਹੋਏ ਪਦਾਰਥਾਂ ਦੀ ਵਰਤੋ ਕੀਤੀ ਜਾਵੇ । ਉਹਨਾਂ ਇਹ ਇਸ ਮੋਕੇ ਉਹਨਾਂ ਦੀ ਟੀਮ ਵਿੱਚ ਅਸ਼ੋਕ ਕੁਮਾਰ ਰਾਮ ਲੁਭਾਇਆ ,ਨਸੀਬ ਚੰਦ ਤੇ ਹੋਰ  ਹਾਜਰ ਸਨ । 

Previous articleਹੁਸ਼ਿਆਰਪੁਰ ਦਾ ਐਸ ਡੀ ਐਮ ਅਤੇ ਮਿਉਸੀਪਲ ਕੋਰਪੋਰੇਸ਼ਨ ਦਾ ਕਮਿਸ਼ਨਰ ਦੋਨੋ ਪਾਜੇਟਿਵ
Next articleਸੈਪਲਾਂ ਦੀ ਗਿਣਤੀ 15602 ਹੋ ਗਈ