ਮੈਗਨ ਰੈਪੀਨੋਏ ਦੇ ਦੋ ਗੋਲਾਂ ਦੀ ਬਦੌਲਤ ਮੌਜੂਦਾ ਚੈਂਪੀਅਨ ਅਮਰੀਕਾ ਨੇ ਫੀਫਾ ਮਹਿਲਾ ਫੁਟਬਾਲ ਵਿਸ਼ਵ ਕੱਪ ਮੁਕਾਬਲੇ ਵਿੱਚ ਇੱਥੇ ਫਰਾਂਸ ਨੂੰ 2-1 ਗੋਲਾਂ ਨਾਲ ਹਰਾ ਕੇ ਘਰੇਲੂ ਟੀਮ ਦੇ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ। ਵਿਸ਼ਵ ਕੱਪ ਖ਼ਿਤਾਬ ਨੂੰ ਤਿੰਨ ਵਾਰ ਜਿੱਤਣ ਵਾਲੀ ਇਸ ਟੀਮ ਦਾ ਸਾਹਮਣਾ ਸੈਮੀ-ਫਾਈਨਲ ਵਿੱਚ ਇੰਗਲੈਂਡ ਨਾਲ ਹੋਵੇਗਾ। ਰੈਪੀਨੋਏ ਨੇ ਮੈਚ ਦੇ ਪੰਜਵੇਂ ਅਤੇ 65ਵੇਂ ਮਿੰਟ ਵਿੱਚ ਗੋਲ ਕਰਕੇ ਅਮਰੀਕਾ ਨੂੰ 2-0 ਨਾਲ ਅੱਗੇ ਕਰ ਦਿੱਤਾ।ਫਰਾਂਸ ਨੇ ਹਾਲਾਂਕਿ ਵਾਪਸੀ ਦੀ ਕੋਸ਼ਿਸ਼ ਜਾਰੀ ਰੱਖੀ, ਜਿਸ ਦਾ ਫ਼ਾਇਦਾ ਟੀਮ ਨੂੰ 81ਵੇਂ ਮਿੰਟ ਵਿੱਚ ਮਿਲਿਆ। ਵੈਂਨਡੀ ਰੈਲਾਰਡ ਦੇ ਗੋਲ ਨਾਲ ਫਰਾਂਸ ਅਮਰੀਕਾ ਦੀ ਲੀਡ ਨੂੰ ਘੱਟ ਕਰਨ ਵਿੱਚ ਸਫਲ ਰਿਹਾ, ਪਰ ਟੀਮ ਇਸ ਮਗਰੋਂ ਬਰਾਬਰੀ ਦਾ ਗੋਲ ਨਹੀਂ ਦਾਗ਼ ਸਕੀ। ਇੱਕ ਹੋਰ ਕੁਆਰਟਰ ਫਾਈਨਲ ਵਿੱਚ ਇੰਗਲੈਂਡ ਨੇ ਨਾਰਵੇ ਨੂੰ 3-0 ਗੋਲਾਂ ਨਾਲ ਸ਼ਿਕਸਤ ਦਿੱਤੀ।
Sports ਫੀਫਾ ਮਹਿਲਾ ਵਿਸ਼ਵ ਕੱਪ: ਅਮਰੀਕਾ ਨੇ ਫਰਾਂਸ ਨੂੰ 2-1 ਨਾਲ ਹਰਾਇਆ