ਨਵੀਂ ਦਿੱਲੀ (ਸਮਾਜਵੀਕਲੀ) : ਆਤਮ-ਨਿਰਭਰ ਭਾਰਤ ਅਭਿਆਨ ਤਹਿਤ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਅੱਜ ਫਿਲਮ ਊਦਯੋਗ ਨੂੰ ਭਾਰਤ ਦੇ ਪੁਰਾਤਤਵ ਵਿਭਾਗ ਦੀਆਂ ਥਾਵਾਂ ’ਤੇ ਸ਼ੂਟਿੰਗ ਕਰਨ ਦਾ ਸੱਦਾ ਦਿੰਦਿਆਂ ਭਰੋਸਾ ਦਿੱਤਾ ਹੈ ਕਿ ਊਨ੍ਹਾਂ ਨੂੰ ਆਨਲਾਈਨ ਅਰਜ਼ੀਆਂ ਦਾਇਰ ਕਰਨ ਦੇ 15-20 ਦਿਨਾਂ ਦੇ ਅੰਦਰ ਸ਼ੂਟਿੰਗ ਸਬੰਧੀ ਆਗਿਆ ਦਿੱਤੀ ਜਾਇਆ ਕਰੇਗੀ।
ਇੱਥੇ ਫਿੱਕੀ ਦੇ ਸਮਾਗਮ ਮੌਕੇ ਪਟੇਲ ਨੇ ਕਿਹਾ, ‘‘ਸੰਕਟ ਦੀ ਇਸ ਸਥਿਤੀ ਵਿੱਚ ਫਿਲਮ ਊਦਯੋਗ ਲਈ ਵਿਦੇਸ਼ਾਂ ਵਿੱਚ ਜਾ ਕੇ ਸ਼ੂਟਿੰਗ ਕਰਨਾ ਮੁਸ਼ਕਲ ਹੋਵੇਗਾ, ਇਸ ਕਰਕੇ ਅਸੀਂ ਸੁਝਾਅ ਦਿੱਤਾ ਹੈ ਕਿ ਊਹ ਊੱਤਰ-ਪੂਰਬੀ ਸੂਬਿਆਂ ਵਿੱਚ ਜਾ ਕੇ ਸ਼ੂਟਿੰਗ ਕਰ ਸਕਦੇ ਹਨ।’’ ਊਨ੍ਹਾਂ ਅੱਗੇ ਕਿਹਾ, ‘‘ਇਸ ਨਾਲ ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਸਥਾਨਾਂ ਨੂੰ ਦੇਖਣ ਦੀ ਕੀਤੀ ਅਪੀਲ ’ਤੇ ਵੀ ਫੁੱਲ ਚੜ੍ਹਨਗੇ। ਮੈਂ ਊਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਊਨ੍ਹਾਂ ਨੂੰ 15-20 ਦਿਨਾਂ ਵਿੱਚ ਅਾਗਿਆ ਮਿਲ ਜਾਇਆ ਕਰੇਗੀ।
ਊਨ੍ਹਾਂ ਨੂੰ ਕੇਵਲ ਆਨਲਾਈਨ ਅਪਲਾਈ ਕਰਨਾ ਪਵੇਗਾ। ਮੈਂ ਇਹ ਵੀ ਅਪੀਲ ਕੀਤੀ ਹੈ ਕਿ ਬਹੁਤ ਚੰਗਾ ਹੋਵੇਗਾ ਜੇਕਰ ਊਹ ਭੀੜ-ਭੜੱਕੇ ਵਾਲੀਆਂ ਥਾਵਾਂ ਦੀ ਬਜਾਏ ਸਾਡੇ ਵਲੋਂ ਸੁਝਾਈਆਂ ਘੱਟ ਮਸ਼ਹੂਰ ਥਾਵਾਂ ’ਤੇ ਸ਼ੂਟਿੰਗ ਕਰਨ, ਜਿਸ ਨਾਲ ਇਹ ਥਾਵਾਂ ਵੀ ਮਸ਼ਹੂਰ ਹੋਣਗੀਆਂ।’’