ਪੁਲਿਸ ਨੇ ਮਾਮਲਾ ਸੁਲਝਾਇਆ, ਪਿਤਾ ਤੇ ਕੀਤਾ ਕੇਸ ਦਰਜ
ਕਪੂਰਥਲਾ , 9 ਜੂਨ (ਕੌੜਾ) (ਸਮਾਜਵੀਕਲੀ)– ਥਾਣਾ ਸੁਲਤਾਨਪੁਰ ਲੋਧੀ ਅਧੀਨ ਆਉਦੇ ਪਿੰਡ ਕਮਾਲਪੁਰ ਚ ਇੱਕ ਫਿਲਮੀ ਸਟਾਇਲ ਹੀ ਇੱਕ ਪਿਤਾ ਨੇ ਪੈਸੇ ਖਾਤਿਰ ਆਪਣੇ ਹੀ ਲੜਕੇ ਨੂੰ ਉਸ ਦੇ ਮਾਮਿਆਂ ਦੇ ਘਰ ਭੇਜ ਕੇ ਅਤੇ ਬਾਅਦ ਵਿੱਚ ਥਾਣਾ ਸੁਲਤਾਨਪੁਰ ਲੋਧੀ ਵਿੱਚ ਕੁੱਝ ਵਿਅਕਤੀਆਂ ਦੇ ਖਿਲਾਫ ਲੜਕੇ ਨੂੰ ਅਗਵਾ ਕਰਨ ਦਾ ਝੂਠਾ ਪਰਚਾ ਦਰਜ ਕਰਵਾਇਆ ਜਾਂਦਾ ਹੈ।
ਉਹਨਾਂ ਵਿਅਕਤੀਆਂ ਤੋਂ ਲੜਕੇ ਦੇ ਪਿਤਾ ਵੱਲੋਂ ਦੋ ਲੱਖ ਰੁਪਏ ਮੰਗਣ ਲ਼ੱਗਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੁਹਾਡਾ ਪਰਚੇ ਰੱਦ ਕਰਵਾ ਦੇਵਾਂਗਾ।ਇਸ ਤਰ੍ਹਾਂ ਦੀਆ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ ਜਿਵੇਂ ਕਿ ਇਸ ਲੜਕੇ ਦੇ ਪਿਤਾ ਨੇ ਕੀਤਾ ਕਿ ਚੰਦ ਪੈਸੇ ਦੇ ਖਾਤਰ ਆਪਣੇ ਹੀ ਮਾਸੂਮ ਨੂੰ ਅਗਵਾਹ ਕਰਨ ਦਾ ਝੂਠਾ ਪਲਾਨ ਤਿਆਰ ਕਰ ਲਿਆ ।
ਇਸ ਸੰਬੰਧ ਚ ਅੱਜ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਸਰਬਜੀਤ ਸਿੰਘ ਦੱਸਿਆ ਕਿ ਮਿਤੀ 2ਜੂਨ ਨੂੰ ਜਗਜੀਤ ਸਿੰਘ ਵਾਸੀ ਕਮਾਲਪੁਰ ਨੇ ਬਿਆਨ ਦਰਜ ਕਰਵਾਏ ਗਏ ਕਿ ਉਸਦੇ ਲੜਕੇ ਮਨਪ੍ਰੀਤ ਸਿੰਘ ਉਰਫ ਮੁਨੀਸ਼ ਉਮਰ 17 ਸਾਲ ਜਿਸ ਨੂੰ ਕਿਸੇ ਨੇ ਅਗਵਾਹ ਕਰ ਲਿਆ ਹੈ ।ਉਹਨਾਂ ਦੱਸਿਆ ਕਿ ਲੜਕੇ ਦੇ ਪਿਤਾ ਦੇ ਬਿਆਨਾ ਦੇ ਅਧਾਨ 3 ਵਿਅਕਤੀਆ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ।
ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਤੇ ਲੜਕੇ ਮਨਪ੍ਰੀਤ ਸਿੰਘ ਉਰਫ ਮੁਨੀਸ਼ ਦੇ ਮੋਬਾਇਲ ਫੋਨ ਨੰਬਰ ਦੀ ਕਾਲ ਡੀਟੇਲ ਕਢਵਾਈ ਗਈ ਤਾ ਪਤਾ ਲੱਗਾ ਕਿ ਲੜਕੇ ਮਨਪ੍ਰੀਤ ਸਿੰਘ ਨੇ ਮਿਤੀ 27-5-2020 ਨੂੰ ਦੋ ਵਾਰੀ ਆਪਣੀ ਮਾਤਾ ਕਿਰਨ ਵਰਮਾ ਨਾਲ ਉਸਦੇ ਮੋਬਾਇਲ ਫੋਨ ਨੰਬਰ ਤੇ ਗੱਲ ਕੀਤੀ ਅਤੇ ਮਿਤੀ 31-5-2020 ਨੂੰ ਲੜਕੇ ਮਨਪ੍ਰੀਤ ਸਿੰਘ ਉਰਫ ਮਨੀਸ਼ ਨੇ ਆਪਣੇ ਗੁਆਢੀ ਅੰਮਿ੍ਰਤਪਾਲ ਸਿੰਘ ਪੁੱਤਰ ਲਖਵੀਰ ਸਿੰਘ ਦੇ ਮੋਬਾਇਲ ਫੋਨ ਪਰ ਪੰਜ ਵਾਰੀ ਗੱਲ ਕੀਤੀ।
ਇਸ ਮਗਰੋਂ ਲੜਕੇ ਦੇ ਮਾਮਿਆ ਨੇ ਇਸ ਸੰਬੰਧੀ ਥਾਣਾ ਸਤਨਾਮਪੁਰਾ ਫਗਵਾੜਾ ਇਤਲਾਹ ਦੇ ਦਿੱਤੀ। ਜਿਥੋ ਇਤਲਾਹ ਮਿਲਣ ਤੇ ਲੜਕੇ ਮਨਪ੍ਰੀਤ ਨੂੰ ਸੁਲਤਾਨਪੁਰ ਲੋਧੀ ਲਿਆਦਾ ਗਿਆ। ਮੁਕੱਦਮਾ ਵਿਚ ਦੋਸ਼ੀ ਬਣਾਏ ਪੱਪਾ,ਬਗੀਚਾ ਅਤੇ ਤਨੂੰ ਨੂੰ ਲੜਕੇ ਦਾ ਪਿਤਾ ਜਗਜੀਤ ਸਿੰਘ ਬਲੈਕਮੇਲ ਕਰਦਾ ਰਿਹਾ ਅਤੇ ਉਹਨਾ ਪਾਸੋਂ 10,000/- ਰੁਪਏ ਵੀ ਲੈ ਲਏ ਅਤੇ ਉਹਨਾ ਪਰ ਦਬਾਅ ਬਣਾਇਆ ਕਿ 2 ਲੱਖ ਰੁਪਏ ਹੋਰ ਦੇ ਦਿਓ ਮੈ ਆਪੇ ਹੀ ਆਪਣੇ ਲੜਕੇ ਨੂੰ ਲੱਭ ਲਵਾਗਾ ਤੇ ਤੁਹਾਡੇ ਖਿਲਾਫ ਦਰਜ ਮੁਕੱਦਮਾ ਵੀ ਕੈਸਲ ਕਰਵਾ ਦੇਵਾਗਾ।
ਇਸ ਮੌਕੇ ਐਸ ਐਚ ੳ ਸਰਬਜੀਤ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ