ਫਿਰ ਦਿਲ ਟੁੱਟਦਾ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

” ਜਦੋਂ ਹੋ ਜਾਂਦਾ ਆਸਾਂ ਦਾ ਘਾਣ ,

ਜਦੋਂ ਮਿਟ ਜਾਂਦੀਆਂ ਨੇ ਉਮੰਗਾਂ ,
ਜਦੋਂ ਹਰ ਪਾਸਿਓਂ ਮਿਲੇ ਨਫ਼ਰਤਾਂ ,
ਜਦੋਂ ਸਭ ਹੋ ਜਾਣ ਧੋਖੇਬਾਜ਼ ਦਗ਼ੇਬਾਜ਼ ,
ਜਦੋਂ ਟੁੱਟ ਜਾਣ ਹਰ ਪਾਸਿਓਂ ਆਸਾਂ ,
 ਜਦੋਂ ਪੈਸੇ – ਤਾਈਂ ਰਹਿ ਜਾਣ ਰਿਸ਼ਤੇ – ਨਾਤੇ ,
ਜਦੋਂ ਖ਼ਤਮ ਹੋ ਜਾਣ ਸਾਰੀਆਂ ਮੰਜ਼ਿਲਾਂ ,
ਜਦੋਂ ਬੇਗਾਨਿਆਂ ਵਾਂਗਰ ,
ਆਪਣੇ ਵੀ ਹੋ ਜਾਣ ਬੇਗਾਨੇ ,
ਜਦੋਂ ਨਾ ਸੁਣੇ ਕੋਈ ਗੱਲ ਕਿਸੇ ਦੀ ,
ਜਦੋਂ ਦੱਬ – ਕੁਚਲ ਜਾਣ ਭਾਵਨਾਵਾਂ ,
ਜਦੋਂ ਕਿਰਦੇ ਹੰਝੂਆਂ ‘ਤੇ ਹੱਸੇ ਕੋਈ ,
 ਫਿਰ ਟੁੱਟ ਜਾਂਦੀਆਂ ਸਭ ਮੋਹ ਦੀਆਂ ਤੰਦਾਂ ,
ਫਿਰ ਪਿਆਰ ਹੋ ਜਾਂਦਾ ” ਇਕਾਂਤ ” ਨਾਲ ,
ਫਿਰ ਪੱਲੇ ਰਹਿ ਜਾਂਦਾ ਪੀੜਾਂ ਦਾ ਪਰਾਗਾ ,
 ਫਿਰ ਇਹ ਦਿਲ ਟੁੱਟਦਾ ,
ਉਦੋਂ ਇਹ ਦਿਲ ਟੁੱਟਦਾ ,
ਦੋਸਤੋ ! ਫਿਰ ਦਿਲ ਟੁੱਟਦਾ ,
ਸੱਚ ਜਾਣਿਓ ਫਿਰ ਦਿਲ ਟੁੱਟਦਾ । “
ਮਾਸਟਰ ਸੰਜੀਵ ਧਰਮਾਣੀ 
ਸ੍ਰੀ ਅਨੰਦਪੁਰ ਸਾਹਿਬ.
9478561356.  
Previous articleFootball Olympian Ahmed Hussain no more
Next articleDRS is not there to take a chance: Dhoni