ਨਵੀਂ ਦਿੱਲੀ (ਸਮਾਜ ਵੀਕਲੀ): ਫਿਚ ਰੇਟਿੰਗਜ਼ ਨੇ ਚਾਲੂ ਵਿੱਤੀ ਵਰ੍ਹੇ ਲਈ ਭਾਰਤ ਦੇ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟਾ ਕੇ 8.7 ਫੀਸਦ ਕਰ ਦਿੱਤਾ ਹੈ। ਹਾਲਾਂਕਿ ਏਜੰਸੀ ਨੇ ਅਗਲੇ ਵਿੱਤੀ ਵਰ੍ਹੇ ਦਾ ਅਨੁਮਾਨ ਵਧਾ ਕੇ 10 ਫੀਸਦ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਆਰਥਿਕ ਬਹਾਲੀ ਨੂੰ ਪਟੜੀ ਤੋਂ ਉਤਾਰਨ ਦੀ ਥਾਂ ਉਸ ’ਚ ਬੱਸ ਦੇਰੀ ਕੀਤੀ ਹੈ। ਫਿਚ ਨੇ ਕਿਹਾ ਕਿ ਉਸ ਨੇ ਮਾਰਚ 2022 ਨੂੰ ਖਤਮ ਹੋਣ ਵਾਲੇ ਵਿੱਤੀ ਵਰ੍ਹੇ ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ’ਚ ਵਿਕਾਸ ਦੇ ਇਸ ਤੋਂ ਪਹਿਲਾਂ ਲਗਾਏ ਗਏ 10 ਫੀਸਦ ਦੇ ਅਨੁਮਾਨ ਨੂੰ ਘਟਾ ਕੇ 8.7 ਫੀਸਦ ਕਰ ਦਿੱਤਾ ਹੈ।
ਅਜਿਹਾ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਹੋਇਆ ਹੈ। ਉਧਰ ਫਿੱਕੀ ਨੇ ਵਿੱਤੀ ਵਰ੍ਹੇ 2021-22 ’ਚ ਭਾਰਤ ਦੀ ਵਿਕਾਸ ਦਰ ਵਧ ਕੇ 9.1 ਫੀਸਦ ਰਹਿਣ ਦੀ ਆਸ ਜਤਾਈ ਹੈ। ਫਿੱਕੀ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਮਗਰੋਂ ਹੁਣ ਆਰਥਿਕ ਸੁਧਾਰ ਆਪਣੀ ਪਕੜ ਮਜ਼ਬੂਤ ਕਰਦਾ ਦਿਖਾਈ ਦੇ ਰਿਹਾ ਹੈ। ਫਿੱਕੀ ਨੇ ਆਪਣੇ ਆਰਥਿਕ ਸਰਵੇਖਣ ’ਚ ਇਹ ਵੀ ਕਿਹਾ ਹੈ ਕਿ ਮੌਜੂਦਾ ਤਿਉਹਾਰੀ ਸੀਜ਼ਨ ’ਚ ਆਰਥਿਕ ਰਫ਼ਤਾਰ ਨੂੰ ਹੁੰਗਾਰਾ ਮਿਲੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly