ਫ਼ਿਕਰ

ਦਿਨੇਸ਼ ਨੰਦੀ
(ਸਮਾਜ ਵੀਕਲੀ)

ਗੋਲਾਬਾਰੀ
ਦੋਵਾਂ ਪਾਸੇ
ਹੋਵੇਗੀ ਕਦ ਬੰਦ।
ਸਾਫ਼ ਹੋਵੇਗਾ ਕਦ
ਰਾਜਨੀਤੀ ਦਾ
ਘਿਨੌਣਾ ਗੰਦ।
ਭਾਰਤ ਦੇਸ਼ ਨੂੰ
ਮਾਂ ਕਹਿਣ ਵਾਲਿਓ
ਖੇਡੋ ਨਾ
ਜ਼ਜਬਾਤਾਂ ਨਾਲ
ਕੁਰਸੀ ਖ਼ਾਤਿਰ
ਭੇੜ ਨਾ ਪਾਓ
ਆਦਮ ਦੀਆਂ ਸਭ ਜਾਤਾਂ ਨਾਲ਼ ।
ਭਾਰਤ ਦੇਸ਼ ਦਾ
ਆਮ ਜੋ ਵਾਸੀ
ਹੈ ਡਾਹਢਾ ਫ਼ਿਕਰਮੰਦ
ਮਾਨਣ ਸਭ ਖੁਸ਼ੀਆਂ ਖੇੜੇ
ਰੱਜ ਕੇ ਲੈਣ ਆਨੰਦ।
(ਕਾਵਿ ਸੰਗ੍ਰਹਿ ਲਫ਼ਜ਼ਾਂ ਦੀ ਧਾਰ ਵਿੱਚੋਂ )
ਦਿਨੇਸ਼ ਨੰਦੀ  
9417458831
Previous articleਤੇਰੇ ਅਖ਼ਬਾਰ ‘ਚ
Next articleਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਦਾ ਸੁਮੇਲ ਬਿੱਕਰ ਤਿੰਮੋਵਾਲ