ਫਲਸਤੀਨੀ ਕੱਟੜਪੰਥੀਆਂ ਦੇ ਹਮਲੇ ’ਚ ਇਜ਼ਰਾਈਲ ਵਿੱਚ ਭਾਰਤੀ ਔਰਤ ਦੀ ਮੌਤ

ਯੇਰੂਸ਼ਲਮ (ਸਮਾਜ ਵੀਕਲੀ) : ਗਾਜ਼ਾ ਤੋਂ ਫਲਸਤੀਨੀ ਕੱਟੜਪੰਥੀਆਂ ਦੇ ਰਾਕੇਟ ਹਮਲੇ ਵਿਚ ਇਜ਼ਰਾਈਲ ਵਿਚ 30 ਸਾਲਾ ਭਾਰਤੀ ਔਰਤ ਦੀ ਮੌਤ ਹੋ ਗਈ। ਕੇਰਲਾ ਦੇ ਇਡੂੱਕੀ ਜ਼ਿਲ੍ਹੇ ਦੀ ਵਸਨੀਕ ਸੌਮਿਆ ਸੰਤੋਸ਼ ਇਜ਼ਰਾਈਲ ਦੇ ਅਸ਼ਕੇਲੌਨ ਤੱਟੀ ਸ਼ਹਿਰ ਵਿਚ ਇਕ ਘਰ ਵਿਚ ਬਜ਼ੁਰਗ ਔਰਤ ਦੀ ਦੇਖਭਾਲ ਕਰਦੀ ਸੀ। ਫਿਲਸਤੀਨੀ ਕੱਟੜਪੰਥੀਆਂ ਨੇ ਗਾਜ਼ਾ ਪੱਟੀ ਦੀ ਸਰਹੱਦ ਨਾਲ ਲੱਗਦੇ ਅਸ਼ਕੇਲੌਨ ਵਿਚ ਹਮਲਾ ਕੀਤਾ। ਗਾਜ਼ਾਂ ਦੇ ਕੱਟੜਪੰਥੀਆਂ ਨੇ ਸੋਮਵਾਰ ਸ਼ਾਮ ਤੋਂ ਇਜ਼ਰਾਈਲ ’ਤੇ ਸੈਂਕੜੇ ਰਾਕੇਟ ਦਾਗੇ ਤੇ ਮੰਗਲਵਾਰ ਰਾਤ ਨੌਂ ਵਜੇ ਤੱਕ ਹਿੰਸਾ ਵਿੱਚ ਘੱਟੋ ਘੱਟ 31 ਜਾਨਾਂ ਜਾ ਚੁੱਕੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਰੀਮ ਕੋਰਟ ਨੇ ਗੌਤਮ ਨਵਲੱਖਾ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ
Next articleਕਾਰ ਤੇ ਟਰੱਕ ਦੀ ਸਿੱਧੀ ਟੱਕਰ, 3 ਨੌਜਵਾਨਾਂ ਦੀ ਮੌਤ