ਫਰਾਂਸ ਵਿਚ ਕਰੋਨਾਵਾਇਰਸ ਕੇਸਾਂ ’ਚ ਰਿਕਾਰਡ ਵਾਧਾ

ਪੈਰਿਸ (ਸਮਾਜ ਵੀਕਲੀ) : ਫਰਾਂਸ ਵਿਚ ਕਰੋਨਾਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਪਿਛਲੇ ਚੌਵੀ ਘੰਟਿਆਂ ਦੌਰਾਨ ਇੱਥੇ ਹੁਣ ਤਕ ਦੇ ਸਭ ਤੋਂ ਵੱਧ 45,422 ਕਰੋਨਾ ਕੇਸ ਆਏ ਹਨ, ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਦੱਸ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਪਿਛਲੇ ਚੌਵੀ ਘੰਟਿਆਂ ਦੌਰਾਨ 137 ਮੌਤਾਂ ਹੋਣ ਨਾਲ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 34,645 ਹੋ ਗਈ ਹੈ। ਇਸ ਵਾਇਰਸ ਦੇ ਮੱਦੇਨਜ਼ਰ ਪਿਛਲੇ ਦਿਨੀਂ ਸਰਕਾਰ ਵੱਲੋਂ ਫਰਾਂਸ ਦੇ ਛੇ ਜ਼ੋਨਾਂ ਵਿਚ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਸਰਦੀਆਂ ਵਿਚ ਦੁਬਾਰਾ ਲੌਕਡਾਊਨ ਲੱਗਣ ਦੀ ਸੰਭਾਵਨਾ ਹੈ।

Previous articleDisha Patani finds putting eyeline ‘not easy’
Next articleਮਹਾਰਾਸ਼ਟਰ: ਸੰਗੋਲਾ ਪਿੰਡ ’ਚ ਹੁੰਦੀ ਹੈ ਰਾਵਣ ਦੀ ਪੂਜਾ