ਫਰਾਂਸ ਵਿਚ ਐਮਰਜੈਂਸੀ ਲਾਉਣ ਦੀ ਤਿਆਰੀ

ਫਰਾਂਸ ਦੀਆਂ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਐਮਰਜੈਂਸੀ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦਰਅਸਲ, ਮੁਲਕ ਵਿਚ ਸਥਿਤੀ ਕਾਫੀ ਖਰਾਬ ਹੋ ਚੁੱਕੀ ਹੈ ਤੇ ਕੁਝ ਨੌਜਵਾਨਾਂ ਨੇ ਸੈਂਟਰਲ ਪੈਰਿਸ ਵਿਚ ਕਈ ਵਾਹਨਾਂ ਅਤੇ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਹੈ। ਮਹਿੰਗਾਈ ਅਤੇ ਪੈਟਰੋਲ ਦੀਆਂ ਕੀਮਤਾਂ ਵਧਣ ਖਿਲਾਫ਼ ਪੈਰਿਸ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਮੁਜ਼ਾਹਰਾ ਚੱਲ ਰਿਹਾ ਹੈ। ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫੇ ਕੇਸਟਨਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਦੇਸ਼ ਵਿਆਪੀ ਮੁਜ਼ਾਹਰੇ ਵਿਚ 110 ਲੋਕ ਜ਼ਖਮੀ ਹੋਏ ਹਨ। ਪੈਰਿਸ ਪੁਲੀਸ ਨੇ 412 ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Previous articleਬੈਲਜੀਅਮ ਨਾਲ ਬਰਾਬਰੀ ਲਈ ਸਾਹੋ-ਸਾਹੀ ਹੋਇਆ ਭਾਰਤ
Next articleਪੰਜਾਬ ਦੀ ਤਕਦੀਰ ਬਦਲਣ ਲਈ ਕੱਢਿਆ ਜਾਵੇਗਾ ਇਨਸਾਫ਼ ਮਾਰਚ: ਖਹਿਰਾ