(ਸਮਾਜ ਵੀਕਲੀ)
15 ਅਗੱਸਤ ਦਾ ਰਾਜ ਪੱਧਰੀ ਸਮਾਗਮ ਖਤਮ ਹੋਣ ਤੋਂ ਬਾਅਦ ਇਕ ਪੱਤਰਕਾਰ ਨੇ ਆਜ਼ਾਦੀ ਘੁਲਾਟੀਏ ਨਾਲ ਗੱਲਬਾਤ ਕਰਦੇ ਪੁੱਛਿਆ, “ਸ਼੍ਰੀ ਮਾਨ ਜੀ, ਤੁਹਾਡੇ ਸਮੇਂ ਦੀ ਦੇਸ਼ ਭਗਤੀ ਭਾਵਨਾ ਤੇ ਹੁਣ ਦੀ ਦੇਸ਼ ਭਗਤੀ ਦੀ ਭਾਵਨਾ ਵਿੱਚ ਕੋਈ ਫਰਕ ਵੇਖਦੇ ਹੋ”। ਆਜ਼ਾਦੀ ਘੁਲਾਟੀਏ ਨੇ ਮੁਸਕਰਾਉਂਦੇ ਹੋਏ ਕਿਹਾ,”ਦੇਸ਼ ਭਗਤੀ ਦੀ ਭਾਵਨਾ ਦੇਸ਼ ਵਿਚ ਸਾਲ ਵਿਚ ਸਿਰਫ ਦੋ ਵਾਰ ਵੇਖਣ ਨੂੰ ਮਿਲਦੀ ਹੈ,ਇਕ 15ਅਗੱਸਤ ਆਜ਼ਾਦੀ ਦਿਵਸ ਤੇ ਦੂਜਾ 26 ਜਨਵਰੀ ਗਣਤੰਤਰ ਦਿਵਸ ਨੂੰ। ਝੰਡਾ ਲਹਿਰਾਇਆ, ਸਕੂਲੀ ਬੱਚਿਆਂ ਦੇ ਦੇਸ਼ ਭਗਤੀ ਦੀਆਂ ਆਈਟਮਾਂ ਪੇਸ਼ ਕੀਤੀਆਂ ਤੇ ਨੇਤਾਵਾਂ ਦੇ ਲੱਛੇਦਾਰ ਭਾਸ਼ਣਾਂ ਨਾਲ ਦੋ ਢਾਈ ਘੰਟਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਛੂ ਮੰਤਰ ਹੋ ਜਾਂਦੀ ਹੈ।
ਸਾਡੇ ਸਮੇਂ ਨੇਤਾ ਕਹਿੰਦੇ ਸਨ ‘ਤੁਸੀਂ ਸਾਨੂੰ ਖੂਨ ਦੇਵੋ ਅਸੀਂ ਤੁਹਾਨੂੰ ਆਜ਼ਾਦੀ ਦੇਵਾਂਗੇ,ਪਰ ਅੱਜ ਦੇਸ਼ਾਂ ਨੇਤਾ ਆਖਦੇ ਹਨ, ਤੁਸੀਂ ਸਾਨੂੰ ਵੋਟ ਦੇਵੋ ਅਸੀਂ ਤੁਹਾਨੂੰ ਆਟਾ ਦਾਲ, ਬਿਜਲੀ ਪਾਣੀ ਵਗੈਰਾ ਵਗੈਰਾ–ਮੁਫਤ ਦੇਵਾਂਗੇ। ਵੋਟਰ ਝਾਂਸੇ ਵਿਚ ਆ ਕੇ ਵੋਟ ਦੇ ਦਿੰਦੇ ਹਨ ਤੇ ਬਾਅਦ ਵਿੱਚ ਵਾਅਦੇ ਲਾਰਿਆਂ ਵਿਚ ਬਦਲ ਜਾਂਦੇ ਹਨ, ਭਰਿਸ਼ਟਾਚਾਰ ਮਹਿੰਗਾਈ, ਬੇਰੁਜ਼ਗਾਰੀ, ਨਜਾਇਜ ਮਾਈਨਿੰਗ, ਡਰਗਸ ਮਾਫੀਆ, ਦੇਸ਼ ਨੂੰ ਖੋਖਲਾ ਕਰਨ ਤੇ ਤੁਲੇ ਹੋਏ ਹਨ ਤੇ ਮੰਤਰੀ ਦੋਹਾਂ ਹੱਥਾਂ ਨਾਲ ਦੇਸ਼ ਨੂੰ ਲੁੱਟ ਰਹੇ ਹਨ,ਬੱਸ ਇਹੀ ਫਰਕ ਹੈ ਸਾਡੇ ਸਮੇਂ ਦੀ ਦੇਸ਼ ਭਗਤੀ ਤੇ ਅਜੋਕੀ ਦੇਸ਼ ਭਗਤੀ ਵਿੱਚ—-!
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly