ਫਗਵਾੜਾ (ਕਪੂਰਥਲਾ): ਇੱਥੋਂ ਦੇ ਨਿਊ ਸੁਖਚੈਨ ਨਗਰ ਖੇਤਰ ‘ਚ ਬੁੱਧਵਾਰ ਸਵੇਰੇ ਕੁਲਦੀਪ ਕੌਰ (40) ਨਾਂ ਦੀ ਔਰਤ ਦੀ ਹੱਤਿਆ ਕਰ ਦਿੱਤੀ ਗਈ। ਔਰਤ ਦੀ ਧੌਣ ਤੇ ਪੇਟ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ। ਹੱਤਿਆ ਦੇ ਕਾਰਨਾਂ ਤੇ ਹੱਤਿਆ ਕਿਸ ਨੇ ਕੀਤੀ ਹੈ, ਫ਼ਿਲਹਾਲ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦਾ ਪਤੀ ਕਾਫ਼ੀ ਸਾਲਾਂ ਤੋਂ ਦੁਬਈ ‘ਚ ਰਹਿੰਦਾ ਦੱਸਿਆ ਜਾਂਦਾ ਹੈ। ਕੁਲਦੀਪ ਇੱਥੇ ਆਪਣੇ ਪੁੱਤਰ ਨਾਲ ਰਹਿੰਦੀ ਸੀ। ਸਵੇਰੇ ਉਹ ਆਪਣੇ ਪੁੱਤਰ ਨੂੰ ਸਕੂਲ ਬੱਸ ‘ਚ ਬਿਠਾ ਕੇ ਆਈ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।
INDIA ਫਗਵਾੜਾ ਦੇ ਨਿਊ ਸੁਖਚੈਨ ਨਗਰ ‘ਚ ਔਰਤ ਦੀ ਬੇਰਹਿਮੀ ਨਾਲ ਹੱਤਿਆ, ਦੁਬਈ...