ਪੱਥਰ ਕਲਮ ਤੇ ਰਾਹੀਂ

ਗੁਰਪ੍ਰੀਤ ਸਿੰਘ
(ਸਮਾਜ ਵੀਕਲੀ)

ਇਕ ਦਿਨ ਰਾਹੀ ਤੁਰਿਆ ਜਾਵੇ
ਪੈਰੀ ਪੱਥਰ ਵੱਜਿਆ ।
ਮੁੱੜ ਕੇ ਪੰਜ ਸੱਤ ਲੱਤਾਂ ਜੜੀਆ
ਉਤੋ ਪੱਥਰ ਹੱਸਿਆ ।
ਮੰਜਿਲ ਜਾਂਦੇ ਰਾਹੀ ਰੋਕੇ
ਤੇਰਾ ਕੰਮ ਨਹੀ ਝੱਲਿਆ ।
ਗੁੱਸੇ ਦੇ ਵਿਚ ਲਾਹਨਤਾਂ ਪਾਵੇ
ਮੀਲ ਦਾ ਪੱਥਰ ਹਿਲਿਆ ।
(ਰਾਹੀ ਬੋਲਦਾ)
ਇਕੋ ਮਾਂ ਦੇ ਦੋ ਤੁਸੀ ਜਾਏ,
ਕੰਮ ਵੰਨ ਸੁਵੰਨੇ ।
ਇਕ ਵਾਟਾਂ ਦਾ ਰਾਹ ਦੱਰਸਾਏ
ਦੂਜਾ ਲਾਵੇ ਰਾਹੇ  ਬੰਨੇ ।
ਦੂਸਰੇ ਪੈਰੀ ਕੱਚ ਜਾ ਲੱਗਾ
ਪੈਰੀ ਲਹੁ ਲੁਹਾਨ ਹੋਗਿਆ ।
(ਨਾਲ ਟੁੱਟੇ ਸ਼ੀਸ਼ੇ ਦਾ ਕੱਚ ਪਿਆ ਸੀ)
ਸੀਸ਼ਾ ਹਾਂ ਮੈ ਕੱਚ ਦਾ
 ਲੋਕਾਂ ਨੂੰ ਸੱਚ ਵਿਖਾਇਆ ।
ਇਹ ਪੱਥਰ ਦੇ ਕੰਮ ਵੇਖਲੋ
 ਮੈਨੂੰ ਭੰਨ ਮੁਕਾਇਆ ।
 ਜਾ ਮਿੱਟੀ ਦੇਆ ਜਾਇਆ
ਤੈਨੂੰ ਭੋਰਾ ਤੱਰਸ ਨਾ ਆਇਆ ।
(ਸਾਰੀ ਗੱਲ ਬਾਤ ਸੁੱਣ ਕੇ ਪੱਥਰ ਜਵਾਬ ਦਿੰਦਾ )
(ਪੱਥਰ ਬੋਲਦਾ)
ਇਹ ਦੁਨੀਆ ਦੇ ਰੰਗ ਨਿਆਰੇ
ਆਪੇ ਜੰਮੇ ਆਪੇ ਮਾਰੇ ।
ਕੀ ਮੈ ਭਾਣਾ ਵਰਤਾਇਆ ??
ਆਪਣੇ ਮੱਤਲਬ ਲਈ
ਮੈਨੂੰ ਦੁਨੀਆ ਵੱਰਤਿਆ ।
ਕਿਸੇ ਨੇ ਚੁੱਕ ਕੇ ਸ਼ੀਸੇ ਭੰਨੇ
ਕਿਸੇ ਨੇ ਰਾਹੀ ਆ ਵਿਛਾਇਆ ।
ਮੇਰਾ ਕੰਮ ਸੀ ਠੋਕਰ ਲਾਉਣਾ
ਤੂੰ ਕਿਉ BP ਵਧਾਇਆ
ਬਿਨਾਂ ਠੋਕਰਾਂ ਮੰਜਿਲ ਮਿਲ ਜੇ
ਮੁੱਲ ਨਹੀ ਪੈਦੇ ਤਾਇਆ ।
ਮੁੱਲ ਨਹੀ ਪੈਦੇ ਤਾਇਆ ।
(ਚੈਪਰ ਬੰਦ ਭਾਗ ਦੂਜਾ)
(ਕੋਲ ਟੁੱਟੀ ਹੋਈ ਕੱਲਮ ਬੋਲਦੀ)
ਇਕ ਕੱਲਮ  ਸੀ ਗੱਲ ਪਈ ਸੁਣਦੀ
ਬੋਲੀ ਹਾਮੀ ਭੱਰਦੀ ।
ਮੇਰਾ ਕੰਮ ਸੀ ਹੱਕ ਸੱਚ ਲਿਖਣਾਂ ਦੁਨੀਆ ਦੇ ਰਾਸ ਨਾ ਆਈ ।
ਭੰਨ ਤੋੜ ਕੇ ਰਾਹ ਵਿਚ ਸੁੱਟਤਾ
ਆ ਰਾਹ ਜਾਦੇ ਨੇ ਭਾਈ
ਆ ਰਾਹ ਜਾਦੇ ਨੇ ਭਾਈ
ਰਾਹਗੀਰ ਸੀ ਸ਼ਾਇਰ ਜਾਪੇ
ਹਿੰਮਤ ਮੁੱੜ ਜੁਟਾਈ ।
ਘੱੜ ਲਈ ਕੱਲਮ ਚੁੱਕ ਟੁੱਟਾ ਸ਼ੀਸ਼ਾ
ਪੱਥਰ ਨਾਲ ਕੁੱਟ ਲਈ ਸਿਆਹੀ ।
ਡੱਰ ਜਾਵੇ ਜੋ ਕਾਇਰ ਵੱਜੇ
ਅੱਜ ਬੱਣ ਜਾਣਾ ਸ਼ਾਇਰ ਤੋ ਸਿਪਾਹੀ
‘ਪ੍ਰੀਤ’ ਕੱਲਮ ਜੱਦ ਲਿਖਣੇ ਨੂੰ  ਚੁੱਕਦਾ ।
ਗੱਲ  ਯਾਦ ਪੱਥਰ ਦੀ ਆਈ
ਬਿਨਾ ਠੋਕਰਾਂ ਜੇ ਮੰਜਿਲ ਮਿਲ ਜੇ
ਮੁੱਲ ਨਹੀ ਪੈਦੇ ਭਾਈ ।
ਬਿਨਾ ਠੋਕਰਾਂ ਜੇ ਮੰਜਿਲ ਮਿਲ ਜੇ
ਮੁੱਲ ਨਹੀ ਪੈਦੇ ਭਾਈ।
(ਚੈਪਟਰ ਕਲੋਜ )
 ਗੁਰਪ੍ਰੀਤ ਸਿੰਘ (ਬਠਿੰਡਾ)
   7508147356
Previous articleਕੱਲ੍ਹ ਦੇ ਕਾਦੀਆਂ ਧਰਨੇ ਲਈ ਆਸ਼ਾ ਵਰਕਰ ਯੂਨੀਅਨ ਦੀ ਹੰਗਾਮੀ ਮੀਟਿੰਗ
Next article‘ਸ਼ੀਸ਼ਾ’