ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੱਤਾ ਰੰਗ ਚਾਰਟ ਅੰਤਰਰਾਸ਼ਟਰੀ ਰਾਈਸ ਰਿਸਰਚ ਇੰਸਟੀਚਿਊਟ (ਆਈਆਰਆਰਆਈ) ਅਤੇ ਫਿਲੀਪੀਨਜ਼ ਰਾਈਸ ਰਿਸਰਚ ਇੰਸਟੀਚਿਊਟ ਨੇ ਸਾਂਝੇ ਤੌਰ ‘ਤੇ ਇਕ ਜਾਪਾਨੀ ਪ੍ਰੋਟੋਟਾਈਪ ਦੁਆਰਾ ਵਿਕਸਤ ਕੀਤਾ ਸੀ ।
ਪੱਤਾ ਰੰਗ ਚਾਰਟ (ਐਲ ਸੀ ਸੀ) ਦੀ ਵਰਤੋਂ ਕਰਨ ਦਾ ਉਦੇਸ਼ ਕਣਕ ,ਝੋਨੇ ਅਤੇ ਮੱਕੀ ਦੀਆਂ ਫਸਲਾਂ ਵਿੱਚ ਨਾਈਟ੍ਰੋਜਨ ਖਾਦ ਦੀ ਸਹੀ ਵਰਤੋਂ ਕਰਨਾ ਹੈ । ਇਹ ਇੱਕ ਤੁਰੰਤ, ਅਸਾਨ ਅਤੇ ਘੱਟ ਲਾਗਤ ਵਾਲੀ ਤਕਨੀਕ ਹੈ। ਐਲ ਸੀ ਸੀ ਦੇ ਰੰਗਾਂ ਦੇ ਪੈਨਲ ਇਹ ਦਰਸਾਉਣ ਲਈ ਤਿਆਰ ਕੀਤੇ ਗਏ ਹਨ ਕਿ ਚਾਵਲ, ਮੱਕੀ, ਕਣਕ ਦੇ ਪੌਦਿਆਂ ਨੂੰ ਨਾਈਟ੍ਰੋਜਨ ਖਾਦ ਦੀ ਲੋੜ ਹੈ ਜਾਂ ਉਨ੍ਹਾਂ ਨੂੰ ਜ਼ਿਆਦਾ ਨਾਈਟ੍ਰੋਜਨ ਦਿੱਤੀ ਗਈ ਹੈ ਹਲਕੇ ਪੀਲੇ ਪੈਨਲ ਤੋਂ ਲੈ ਕੇ ਹਰੇ ਅਤੇ ਗੂੜ੍ਹੇ ਹਰੇ ਰੰਗ ਦੇ ਵੱਖ ਵੱਖ ਤਰ੍ਹਾਂ ਦੀ ਪੈਨਲ ਹਨ ਅਤੇ ਉਨ੍ਹਾਂ ਦੇ ਅਨੁਸਾਰ ਹੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ।
ਹਲਕਾ ਪੀਲਾ ਪੈਨਲ ਯੂਰੀਆ ਦੀ ਘਾਟ ਦਰਸਾਉਂਦਾ ਹੈ ਅਤੇ ਗੂੜ੍ਹਾ ਹਰਾ ਪੈਨਲ ਦੱਸਦਾ ਹੈ ਕਿ ਯੂਰੀਆ ਖਾਦ ਦੀ ਲੋੜ ਨਹੀਂ ਹੈ ।ਕਿਸਾਨ ਚਾਵਲ, ਮੱਕੀ, ਕਣਕ ਦੇ ਪੱਤੇ ਦਾ ਰੰਗ ਐਲ ਸੀ ਸੀ ਦੇ ਰੰਗ ਨਾਲ ਮਿਲਾ ਕੇ ਕਿਸਾਨ ਨਾਈਟ੍ਰੋਜਨ ਖਾਦ ਦੀ ਵਰਤੋਂ ਕਰਦਾ ਹੈ । ਪੱਤਾ ਰੰਗ ਚਾਰਟ ਦਾ ਖੇਤੀਬਾੜੀ ਵਿਚ ਸਿਰਫ ਰਸਾਇਣਾਂ ਦੀ ਜ਼ਰੂਰਤ ਅਧਾਰਤ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਂਣਾ ਹੈ ।
ਪੱਤਾ ਰੰਗ ਚਾਰਟ ਵਰਤਣ ਦੇ ਫ਼ਾਇਦੇ
▪️ਬਿਹਤਰ ਫਸਲਾਂ
▪️ਰੋਗਾਂ ਤੋਂ ਬਚਾਅ
▪️ਸਹੀ ਸਮੇਂ ਤੇ ਸਹੀ ਮਾਤਰਾ ਵਿਚ
ਖਾਦ ਜਦੋਂ ਫਸਲਾਂ ਨੂੰ ਲੋੜ ਹੋਵੇ
▪️ ਕਿਸਾਨਾਂ ਲਈ ਪੈਸੇ ਦੀ ਬਚਤ ।
▪️ਸਰਕਾਰ ਲਈ ਨਾਈਟਰੋਜਨ
ਖਾਦ ‘ਤੇ ਭਾਰੀ ਸਬਸਿਡੀ ਬਚਤ ।
▪️ਗ੍ਰੀਨ ਹਾਊਸ ਗੈਸਾਂ ਦੇ ਨਿਕਾਸ
ਨੂੰ ਘਟਾਉਂਦਾ ਹੈ ।