ਪੱਤਰਕਾਰ ਰੋਹਿਤ ਪੁਰੀ ਨੇ ਬੂਟੇ ਲਗਾਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਵਸ ਮਨਾਇਆ ।

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :  ਸਥਾਨਕ ਸਤਲੁੱਜ ਖਾਦੀ ਮੰਡਲ ਦੇ ਪ੍ਰਾਗਣ ਅੰਦਰ ਨਕੋਦਰ ਦੇ ਪੱਤਰਕਾਰ ਰੋਹਿਤ ਪੁਰੀ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 551ਵੇਂ ਪ੍ਰਕਾਸ਼ ਦਿਵਸ਼ ਦਿਹਾੜੇ ਨੂੰ ਸਮਰਪਿਤ ਅਪਣੇ ਹੱਥਾਂ ਨਾਲ ਯਾਦਗਾਰੀ ਬੂਟੇ ਲਗਾਏ। ਅਤੇ ਕਿਹਾ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ, ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਦੇਸ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਅਤੇ ਸਰਬੱਤ ਦਾ ਭੱਲਾ ਹਰ ਸਮੇਂ ਮੰਗਣਾ ਚਾਹੀਦਾ ਹੈ, ਅਤੇ ਅਪਣੀ ਕਿਰਤ ਕਮਾਈ ‘ ਚੋਂ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਸੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਤਾਂ ਜੋ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਸੁੱਧ ਰਹਿ ਸਕੇ। ਇਸ ਬੂਟੇ ਲਗਾਉਣ ਮੌਕੇ ਤੇ ਉਹਨਾਂ ਦੇ ਨਾਲ ਅਸ਼ੋਕ ਕੁਮਾਰ, ਹਰੀ ਓੁਮ ਹਾਜਰ ਸਨ।
Previous articleਮਸਾਲਾ ਬ੍ਰਾਂਡ MDH ਦੇ ਮਾਲਕ ਧਰਮਪਾਲ ਗੁਲਾਟੀ ਦਾ ਦਿਹਾਂਤ
Next articleਕਿਸਾਨਾਂ ਦੇ ਹੱਕ ਵਿੱਚ ਲੜਕੀਆ ਦੀ ਕਬੱਡੀ ਟੀਮ NRI Kabaddi Club Moga ਦਿੱਲੀ ਲਈ ਰਵਾਨਾ : ਬੱਬੂ ਰੋਡੇ