ਚੰਡੀਗੜ੍ਹ (ਸਮਾਜ ਵੀਕਲੀ) : ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਦੇ ਰੁਝਾਨ ਜਾਰੀ ਹਨ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਟੀਐੱਮਸੀ, ਕੇਰਲ ਵਿੱਚ ਐੱਲਡੀਐੱਫ, ਅਸਾਮ ਵਿੱਚ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ, ਤਾਮਿਲ ਨਾਡੂ ਵਿੱਚ ਡੀਐੱਮਕੇ ਤੇ ਪੁੱਡੂਚੇਰੀ ਵਿੱਚ ਐੱਨਆਰ ਸੀ ਅੱਗੇ ਹਨ। ਪੱਛਮੀ ਬੰਗਾਲ ਵਿੱਚ 294 ਸੀਟਾਂ ਵਿੱਚੋਂ 292 ਦੇ ਰੁਝਾਨ ਮੁਤਾਬਕ ਟੀਐੱਮਸੀ 201 ਤੇ ਭਾਜਪਾ 89 ਸੀਟਾਂ ’ਤੇ ਅੱਗੇ ਹੈ।
ਕੇਰਲ ਵਿੱਚ 140 ਸੀਟਾਂ ਵਿੱਚੋਂ ਸੱਤਾਧਾਰੀ ਐੱਲਡੀਐੱਫ 89, ਯੂਡੀਐੱਫ 46 ਤੇ ਭਾਜਪਾ 3 ਸੀਟਾਂ ’ਤੇ ਅੱਗੇ ਹੈ। ਤਾਮਿਲ ਨਾਡੂ ਦੀਆਂ ਕੁੱਲ 234 ਸੀਟਾਂ ਵਿੱਚੋਂ ਡੀਐੱਮਕੇ 132 ਤੇ ਸੱਤਾਧਾਰੀ ਏਆਈਡੀਐੱਮਕੇ 101 ਸੀਟਾਂ ’ਤੇ ਹੈ। ਅਸਾਮ ਵਿੱਚ ਕੁੱਲ 126 ਸੀਟਾਂ ਵਿੱਚੋਂ ਐੱਨਡੀਏ 81 ਤੇ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ 45 ਸੀਟਾਂ ’ਤੇ ਅੱਗੇ ਹੈ। ਪੁੱਡੂਚੇਰੀ ਵਿੱਚ 30 ਸੀਟਾਂ ਵਿੱਚੋਂ ਐੱਨਆਰਸੀ 11 ਤੇ ਕਾਂਗਰਸ 6 ਸੀਟਾਂ ‘ਤੇ ਅੱਗੇ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly