ਪੱਛਮੀ ਪ੍ਰਸ਼ਾਂਤ ਖੇਤਰ ਕਰੋਨਾ ਦੇ ਨਵੇਂ ਗੇੜ ’ਚ ਦਾਖਲ: ਡਬਲਯੂਐੱਚਓ

ਲਾਸ ਏਂਜਲਸ (ਸਮਾਜ ਵੀਕਲੀ) : ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦਾ ਕਹਿਣਾ ਹੈ ਕਿ ਪੱਛਮੀ ਪ੍ਰਸ਼ਾਂਤ ਖੇਤਰ ਕਰੋਨਾ ਮਹਾਮਾਰੀ ਦੇ ਨਵੇਂ ਗੇੜ ’ਚ ਦਾਖਲ ਹੋ ਗਿਆ ਹੈ।

ਡਬਲਯੂਐੱਚਓ ਨੇ ਖੇਤਰੀ ਸਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਲੋਕਾਂ ਦੀ ਸਿਹਤ ਦੀ ਰਾਖੀ ਲਈ ਇਹਤਿਆਤੀ ਕਦਮਾਂ ਨੂੰ ਉਤਸ਼ਾਹਿਤ ਕਰਨ। ਪੱਛਮੀ ਪ੍ਰਸ਼ਾਂਤ ਖੇਤਰ ਦੇ ਖੇਤਰੀ ਡਾਇਰੈਕਟਰ ਡਾ. ਤਾਕੇਸ਼ੀ ਕਾਸਾਈ ਨੇ ਕਿਹਾ ਕਿ ਇਹ ਉਹ ਗੇੜ ਹੈ ਜਿਸ ’ਚ ਸਰਕਾਰਾਂ ਨੂੰ ਲਾਗ ਦੇ ਕਈ ਗੁਣਾਂ ਤੱਕ ਵਧਣ ਦੀ ਚੁਣੌਤੀ ਦਾ ਸਾਹਮਣਾ ਪਵੇਗਾ।

ਇਸੇ ਦੌਰਾਨ ਇੱਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨਫਲੂਐਂਜ਼ਾ ਦਾ ਵਾਇਰਸ ਹਵਾ ’ਚ ਧੂੜ, ਫਾਈਬਰ ਤੇ ਹੋਰ ਸੂਖਮ ਕਣਾਂ ਰਾਹੀਂ ਫੈਲ ਸਕਦਾ ਹੈ ਨਾ ਕਿ ਸਿਰਫ਼ ਸਾਹ ਰਾਹੀਂ ਨਿਕਲਣ ਵਾਲੇ ਸੂਖਮ ਕਣਾਂ ਰਾਹੀਂ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਲੀਅਮ ਰਿਸਟੇਨਪਾਰਟ ਨੇ ਕਿਹਾ, ‘ਇਹ ਵਧੇਰੇ ਵਿਸ਼ਾਣੂ ਵਿਗਿਆਨੀਆਂ ਤੇ ਮਹਾਮਾਰੀ ਮਾਹਿਰਾਂ ਲਈ ਹੈਰਾਨ ਕਰਨ ਵਾਲੇ ਹਨ ਕਿ ਹਵਾ ਵਿਚਲੀ ਧੂੜ ਰਾਹੀਂ ਵੀ ਇਨਫਲੂਐਂਜ਼ਾ ਦੇ ਵਾਇਰਸ ਫੈਲ ਸਕਦੇ ਹਨ ਨਾ ਕਿ ਸਿਰਫ਼ ਸਾਹ ਲੈਣ ਨਾਲ ਨਿਕਲਣ ਵਾਲੇ ਕਣਾਂ ਨਾਲ।’

Previous articleਟਰੰਪ ਅਮਰੀਕਾ ਲਈ ਗ਼ਲਤ ਰਾਸ਼ਟਰਪਤੀ: ਮਿਸ਼ੇਲ ਓਬਾਮਾਟਰੰਪ ਅਮਰੀਕਾ ਲਈ ਗ਼ਲਤ ਰਾਸ਼ਟਰਪਤੀ: ਮਿਸ਼ੇਲ ਓਬਾਮਾ
Next articleਹਰੀਰੀ ਹੱਤਿਆ ਕੇਸ ’ਚ ਹਿਜ਼ਬੁੱਲ੍ਹਾ ਦੇ ਤਿੰਨ ਆਗੂਆਂ ਨੂੰ ਕਲੀਨ ਚਿੱਟ