(ਸਮਾਜ ਵੀਕਲੀ)
ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ
ਪੱਟ ਕੇ ਤੁੰ ਸੁੱਟ ਰਾਜਨੀਤੀ ਵਾਲਾ ਜਾਲ
ਕਰ ਫ਼ਤਹਿ ਮਿੱਤਰਾ ਤੂੰ ਹਰ ਮੋਰਚੇ ਨੂੰ
ਬਣ ਕੇ ਤੂੰ ਖੜ ਸਦਾ ਕਿਰਤੀ ਦੀ ਢਾਲ
ਧਰਮੀ ਲੁਟੇਰੇ ਬੜੇ ਘੁੰਮਦੇ ਚੁਫ਼ੇਰੇ ਤੇਰੇ
ਸਾਮਰਾਜ ਵਾਲੀ ਨਾਂ ਗੱਲਣ ਦੇਵੀੰ ਦਾਲ
ਦਸਵੰਧ ਤੇਰੇ ਨਾਲ ਚੱਲਦੇ ਨੇ ਡੇਰੇ ਬੜੇ
ਰੱਬ ਵਾਲੇ ਗੱਪ ਦੀ ਸਮਝ ਹੁਣ ਚਾਲ
ਖਾ ਰਿਹਾ ਜੱਗ ਨੁੰ ਘੁਣ ਜੋ ਕੱਟੜਤਾ ਦਾ
ਜਾਤ ਪਾਤ ਵਾਲਾ ਕਦੀ ਉੱਠੇ ਨਾ ਸੁਆਲ
ਨਾ ਹਿੰਦੂ ਨਾਂ ਸਿੱਖ ਨਾਹੀ ਤੂੰ ਮੁਸਲਮਾਨ
ਇਨਸਾਨੀਅਤ ਸੋਚ ਦੀ ਬਣ ਤੂੰ ਮਸਾਲ
ਗੁੰਮਰਾਹ ਨਾ ਬਿੰਦਰਾ ਕਰ ਸਕੇ ਕੋਈ ਤੈਨੂੰ
ਭਰਮਾ ਦੇ ਸਿਨੇ ਗੱਡ ਤਰਕ ਦੀ ਫਾਲ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218