ਪੰਦਰਾਂ ਏਕੜ ਦੇ ਕਰੀਬ ਕਣਕ ਅਤੇ 210 ਏਕੜ ਨਾੜ ਸੜਿਆ

ਬਠਿੰਡਾ ਦੀ ਗੱਤਾ ਫ਼ੈਕਟਰੀ ਦੇ ਨਜ਼ਦੀਕ ਹੰਸ ਨਗਰ ਵਿਚ ਪੈਂਦੇ ਇਲਾਕੇ ਵਿਚ ਅੱਜ ਖੜੀ ਕਣਕ ਨੂੰ ਅੱਗ ਲੱਗ ਗਈ । ਸੁਣਦੇ ਹੀ ਕਿਸਾਨ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ । ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜੱਗਾ ਸਿੰਘ ਦੀ 3 ਏਕੜ, ਹੰਸ ਰਾਜ ਦੀ 2.50 ਏਕੜ ਅਤੇ ਅਮਨਦੀਪ ਸਿੰਘ ਨਾਮੀ ਕਿਸਾਨ ਦੀ 2 ਏਕੜ ਕਣਕ ਸੜ ਗਈ। ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਫ਼ਸਲ ਦਾ 4.50 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਪੰਜਾਬ ਸਰਕਾਰ ਤੁਰੰਤ ਮੁਅਵਜ਼ਾ ਦੇਵੇ।

Previous articleਲਾਲ ਸਿੰਘ ਨੇ ਸ਼ਮਸ਼ੇਰ ਦੂਲੋ ਤੋਂ ਅਸਤੀਫ਼ਾ ਮੰਗਿਆ
Next article‘ਆਪ’ ਦੇ ਵਿਧਾਇਕਾਂ ਨੂੰ ਪੈਸੇ ਦੇ ਕੇ ਖ਼ਰੀਦਣ ਦਾ ਮਾਮਲਾ ਚੋਣ ਕਮਿਸ਼ਨ ਕੋਲ ਜਾਵੇਗਾ: ਭਗਵੰਤ ਮਾਨ