ਬਠਿੰਡਾ ਦੀ ਗੱਤਾ ਫ਼ੈਕਟਰੀ ਦੇ ਨਜ਼ਦੀਕ ਹੰਸ ਨਗਰ ਵਿਚ ਪੈਂਦੇ ਇਲਾਕੇ ਵਿਚ ਅੱਜ ਖੜੀ ਕਣਕ ਨੂੰ ਅੱਗ ਲੱਗ ਗਈ । ਸੁਣਦੇ ਹੀ ਕਿਸਾਨ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ । ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜੱਗਾ ਸਿੰਘ ਦੀ 3 ਏਕੜ, ਹੰਸ ਰਾਜ ਦੀ 2.50 ਏਕੜ ਅਤੇ ਅਮਨਦੀਪ ਸਿੰਘ ਨਾਮੀ ਕਿਸਾਨ ਦੀ 2 ਏਕੜ ਕਣਕ ਸੜ ਗਈ। ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਫ਼ਸਲ ਦਾ 4.50 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਪੰਜਾਬ ਸਰਕਾਰ ਤੁਰੰਤ ਮੁਅਵਜ਼ਾ ਦੇਵੇ।
INDIA ਪੰਦਰਾਂ ਏਕੜ ਦੇ ਕਰੀਬ ਕਣਕ ਅਤੇ 210 ਏਕੜ ਨਾੜ ਸੜਿਆ