ਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ ਕਾਰਪੋਰੇਸ਼ਨ ਲਾਇਬਰੇਰੀ, ਅੰਮ੍ਰਿਤਸਰ ਦੀਆਂ ਕਿਤਾਬਾਂ ਤੇ ਹੋਰ ਦਸਤਾਵੇਜਾਂ ਨੂੰ ਡਿਜ਼ੀਟਲਾਈਜ਼ ਕਰਾਉਣ ਦੀ ਮੰਗ

ਡਾ. ਚਰਨਜੀਤ ਸਿੰਘ ਗੁਮਟਾਲਾ

 

ਅੰਮ੍ਰਿਤਸਰ : ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਟਿਡ, ਲੁਧਿਆਣਾ/ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਤੇ ਮੇਅਰ ਸ. ਕਰਮਜੀਤ ਸਿੰਘ ਰਿੰਟੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਥਾਨਕ ਟਾਊਨ ਹਾਲ ਵਿਖੇ 99 ਸਾਲਾਂ ਤੋਂ ਚਲ ਰਹੀ  ਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ ਕਾਰਪੋਰੇਸ਼ਨਲਾਇਬਰੇਰੀ ਵਿਚ 20 ਹਜ਼ਾਰ ਤੋਂ ਵੱਧ ਦੁਰਲੱਭ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਵਿਚ ਪੁਸਤਕਾਂ,  ਮੈਗ਼ਜ਼ੀਨ , ਖ਼ਰੜੇ ਆਦਿ ਹਨ।ਇਸ ਵਡਮੁਲੇ ਤੇ ਦੁਰਲਭ ਗਿਆਨ ਦੇ ਭੰਡਾਰ ਨੂੰ ਡਿਜ਼ੀਟਲਾਈਜ਼ਕਰਵਾਇਆ ਜਾਵੇ ਤੇ ਇਸ ਕੰਮ ਲਈ ਪੰਜਾਬ ਸਰਕਾਰ ਲੋੜੀਂਦੇ ਫ਼ੰਡ ਜਾਰੀ ਕਰੇ ਤਾਂ ਜੋ ਅਗ਼ਲੇ ਸਾਲ ਇਸ ਦੀ ਪਹਿਲੀ ਸ਼ਤਾਬਦੀ ‘ਤੇ ਇਹ ਵਡਮੁਲਾ ਸਰਮਾਇਆ ਪਾਠਕਾਂ ਤੇ ਖ਼ੋਜਾਰਥੀਆਂ( ਰਿਸਚਸਸਕਾਲਰਾਂ) ਲਈ ਉਪਲਭਧ ਹੋ ਸਕੇ।ਉਨ੍ਹਾਂ ਨੇ ਇਸ ਸਬੰਧੀ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸ਼ਿੰਘ ਦੀ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੇ 100 ਸਾਲ ਤੋਂ  ਵੀ ਵਧਪੁਰਾਣੀਆਂ ਅਖ਼ਬਾਰਾਂ, ਮੈਗ਼ਜੀਨ , ਪੁਸਤਕਾਂ ਤੇ ਹੋਰ ਦਸਤਾਵੇਜ਼ਾਂ ਨੂੰ  ਡਿਜ਼ੀਟਲਾਈਜ਼ ਕਰਵਾਇਆ ਹੈ।

ਇੱਥੇ ਦਸਣਯੋਗ ਹੈ ਕਿ 1920 ਵਿਚ ਅੰਗਰੇਜ਼ੀ ਹਕੂਮਤ ਨੇ ਇਸ ਨੂੰ ਸਥਾਪਤ ਕੀਤਾ ਤੇ ਇਸ ਦਾ ਨਾਂ  ਮੀਆਂ ਗ਼ੁਲਾਮ ਸਾਦਿਕ ਲਾਇਬਰੇਰੀ ਰਖਿਆ ਸੀ।

ਆਜਾਦੀ ਦੇ ਬਾਦ ਇਸ ਦਾ ਨਾਂ ਬਦਲਕਿ ਪੰਡਿਤ ਮੋਤੀ ਲਾਲ ਨਹਿਰੂ ਮਿਉਂਸਿਪਲ  ਲਾਇਬਰੇਰੀ, ਅੰਮ੍ਰਿਤਸਰ ਰਖਿਆ ਗਿਆ। ਇਹ  ਸ਼ਹਿਰ ਦੇ ਕੇਂਦਰ ਵਿੱਚ ਹੈ ਜਿਸ ਦਾ ਲਾਭ ਚਾਰ ਦੀਵਾਰੀ ਅੰਦਰ ਰਹਿੰਦੇ ਨਾ ਕੇਵਲ ਲੱਖਾਂ ਲੋਕ ਉੱਠਾ ਰਹੇ ਹਨ, ਸਗੋਂ ਇਹ ਪਾਰਟੀਸ਼ਨ ਮਿਊਜ਼ੀਅਮ ਵੇਖਣ ਆਉਂਦੇ ਯਾਤਰਆਂੂ ਲਈ ਵੀ  ਲਾਭਦਾਇਕ ਹੈ।

ਡਾ. ਚਰਨਜੀਤ ਸਿੰਘ ਗੁਮਟਾਲਾ 001 9375739812 (ਅਮਰੀਕਾ), ਵਟਸ ਐਪ 91 9417533060

Previous articleIf alive today Dr Ambedkar would have been speaking for the rights of the people in Kashmir
Next articleਡਿਪਟੀ ਕਮਿਸ਼ਨਰ ਅਤੇ ਵਿਧਾਇਕ ਵਲੋਂ ਲੋਕਾਂ ਨੂੰ ਹੋਏ ਨੁਕਸਾਨ ਦਾ ਵੇਰਵਾ ਦਰਜ ਕਰਵਾਉਣ ਦਾ ਸੱਦਾ