ਪਿੰਡ ਫਿੱਡੇ ਕਲਾਂ ਵਿੱਚੋਂ ਪੰਜ ਮਹੀਨੇ ਦਾ ਬੱਚਾ ਅਗਵਾ ਕਰਨ ਵਾਲੀ ਔਰਤ ਨੂੰ ਪੁਲੀਸ ਨੇ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ। ਜ਼ਿਲ੍ਹਾ ਪੁਲੀਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬੱਚਾ ਚੋਰੀ ਕਰਨ ਵਾਲੀ ਔਰਤ ਮਾਹਣੀ ਕੌਰ ਵਾਸੀ ਬੋਨਾ ਚੌਕ ਮੋਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਅਗਵਾ ਕੀਤਾ ਗਿਆ ਵਾਰਸ ਦੇਵ ਨਾਮ ਦਾ ਬੱਚਾ ਸੁਰੱਖਿਆ ਬਰਾਮਦ ਕਰਵਾ ਲਿਆ ਹੈ। ਇਸ ਔਰਤ ਨਾਲ ਇੱਕ ਹੋਰ ਲੜਕੀ ਵੀ ਸ਼ਾਮਲ ਹੈ, ਜੋ ਨਾਬਾਲਗ ਹੈ। ਪੁਲੀਸ ਨੇ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅਗਵਾ ਬੱਚੇ ਦੀ ਮਾਂ ਮਨਪ੍ਰੀਤ ਕੌਰ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਪੁਲੀਸ ਨੇ ਵਾਰਦਾਤ ਲਈ ਵਰਤੀ ਐਕਟਿਵਾ ਵੀ ਬਰਾਮਦ ਕਰ ਲਈ ਹੈ। ਟੀਮ ਦੀ ਅਗਵਾਈ ਕਰਨ ਵਾਲੇ ਐੱਸਪੀ ਸੇਵਾ ਸਿੰਘ ਮੱਲੀ ਨੇ ਕਿਹਾ ਕਿ ਬੱਚਾ ਮੋਗੇ ਤੋਂ ਬਰਾਮਦ ਕਰਵਾਇਆ ਹੈ। ਬੱਚਾ ਚੁੱਕਣ ਦੇ ਮਨਸ਼ੇ ਬਾਰੇ ਪੁਲੀਸ ਟੀਮ ਅਜੇ ਪੜਤਾਲ ਕਰ ਰਹੀ ਹੈ ਅਤੇ ਬਰਾਮਦਗੀ ਤੋਂ ਬਾਅਦ ਬੱਚੇ ਨੂੰ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
INDIA ਪੰਜ ਮਹੀਨੇ ਦਾ ਬੱਚਾ ਚੋਰੀ ਕਰਨ ਵਾਲੀ ਔਰਤ ਸਣੇ ਦੋ ਕਾਬੂ