(ਸਮਾਜ ਵੀਕਲੀ)
ਪੰਜਾਬ ਮੇਰਾ ਸੱਚੀਆਂ ਪ੍ਰੀਤਾਂ ਦਾ,
ਦੇਸ ਹੈ ਦੇਸ ਭਗਤੀ ਦੇ ਗੀਤਾਂ ਦਾ,
ਗੁਰੂਆਂ ਪੀਰਾਂ ਦੀ ਧਰਤੀ ਮਹਾਨ ਏ,
ਮੇਰੇ ਪੰਜਾਬ ਦੀ ਵੱਖਰੀ ਸ਼ਾਨ ਏ।
ਬਾਗਾਂ ਵਿੱਚ ਫੁੱਲ ਖਿੜੇ ਰਹਿੰਦੇ ਨੇ,
ਜਿਵੇਂ ਰਹਿਣ ਬਹਾਰਾਂ ਖਿੜੀਆਂ,
ਆਸਮਾਨ ‘ਚੋ ਮੋਤੀ ਕਿਰਦੇ ਨੇ,
ਜਿਵੇ ਮਿੱਟੀ ਨਾਲ ਪਿਆਰ ਦੀ ਨੀਂਹਾ ਜੁੜੀਆਂ,
ਬੁੱਲਾਂ ਤੇ ਖਿੜੀ ਰਹਿੰਦੀ ਹਰ ਵੇਲੇ ਮੁਸਕਾਨ ਏ,
ਮੇਰੇ ਪੰਜਾਬ ਦੀ ਵੱਖਰੀ ਸ਼ਾਨ ਏ।
ਮਿਹਨਤੀ ਕਿਸਾਨ ਇੱਥੇ ਅੰਨਦਾਤਾ ਸਭ ਦਾ,
ਇਹੋ ਜਿਹਾ ਰੱਬ ਲੱਭਿਆ ਨਹੀਂ ਲੱਭਦਾ,
ਕਿੰਨੀਆ ਕੁਰਬਾਨੀਆਂ ਦਿੱਤੀਆਂ ਦੇਸ ਲਈ,
ਦੇਸ ਦਾ ਪ੍ਰੇਮੀ ਇੱਥੇ ਹਰ ਇਨਸਾਨ ਏ,
ਮੇਰੇ ਪੰਜਾਬ ਦੀ ਵੱਖਰੀ ਸ਼ਾਨ ਏ।
ਸੁਣ ਵੇ ਵੀਰਿਆ ਐਸੀ ਥਾਂ ਕੋਈ ਹੋਰ ਨਾ,
ਮੁਲਕ ਬੇਗਾਨੇ ਜਾ ਕੇ ਜਿੰਦਗੀ ਨੂੰ ਕਰੀ ਬੋਰ ਨਾ,
ਮਾਂ ਬੋਲੀ ਦਾ ਵੀ “ਭੁਪਿੰਦਰ” ਇਹੀ ਫਰਮਾਨ ਏ,
ਮੇਰੇ ਪੰਜਾਬ ਦੀ ਵੱਖਰੀ ਸ਼ਾਨ ਏ।
ਭੁਪਿੰਦਰ ਕੌਰ,
ਪਿੰਡ ਥਲੇਸ, ਜਿਲ੍ਹਾਂ ਸੰਗਰੂਰ,
ਮੋਬਾਈਲ 6284310772