ਚੰਡੀਗੜ੍ਹ, 19 ਅਕਤੂਬਰ 2019 – 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆ ਲਈ ਜ਼ਿਮਨੀ ਚੋਣਾਂ ਪੈ ਰਹੀਆਂ ਹਨ। ਜਿਸ ਦੇ ਮੱਦੇਜ਼ਨਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੋਟਾਂ ਵਾਲੇ ਦਿਨ ਸਬ ਡਵੀਜ਼ਨ ਫਗਵਾੜਾ, ਮੁਕੇਰੀਆਂ, ਜਲਾਲਾਬਾਦ, ਸੈਸ਼ਨ ਡਵੀਜ਼ਨਾਂ ਕਪੂਰਥਲਾ, ਹੁਸ਼ਿਆਰਪੁਰ ਅਤੇ ਫਾਜ਼ਿਲਕਾ, ਇਸ ਤੋਂ ਬਿਨਾਂ ਵਿਧਾਨ ਸਭਾ ਹਲਕੇ ਫਗਵਾੜਾ(ਕਪੂਰਥਲਾ), ਮੁਕੇਰੀਆਂ (ਹੁਸ਼ਿਆਰਪੁਰ) ਅਤੇ ਜਲਾਲਾਬਾਦ (ਫਾਜ਼ਿਲਕਾ) ਅਤੇ ਸਬ ਡਵੀਜ਼ਨ ਜਗਰਾਓਂ ਅਤੇ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।