ਪੰਜਾਬ-ਹਰਿਆਣਾ ਵਿੱਚ ਹੱਡ ਚੀਰਵੀਂ ਠੰਢ

ਚੰਡੀਗੜ੍ਹ (ਸਮਾਜ ਵੀਕਲੀ) : ਹਰਿਆਣਾ ਤੇ ਪੰਜਾਬ ਵਿਚ ਹੱਡ ਚੀਰਵੀਂ ਠੰਢ ਦਾ ਦੌਰ ਜਾਰੀ ਹੈ। ਰਾਜਧਾਨੀ ਚੰਡੀਗੜ੍ਹ ਵਿਚ ਵੀ      ਕਾਫ਼ੀ ਠੰਢ ਪੈ ਰਹੀ ਹੈ ਤੇ ਅੱਜ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਆਦਮਪੁਰ ਵਿਚ ਘੱਟੋ-ਘੱਟ ਤਾਪਮਾਨ 2.5 ਡਿਗਰੀ, ਪਠਾਨਕੋਟ ਵਿਚ 3.5 ਡਿਗਰੀ, ਹਲਵਾਰਾ ਵਿਚ 3.7 ਡਿਗਰੀ ਤੇ ਬਠਿੰਡਾ ਵਿਚ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਸ ਤੋਂ ਇਲਾਵਾ ਸੂਬੇ ਦੇ ਜ਼ਿਲ੍ਹੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਲੁਧਿਆਣਾ ਵਿਚ 4.4 ਡਿਗਰੀ ਤੇ ਪਟਿਆਲਾ ਵਿਚ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਰਿਆਣਾ ਦੇ ਹਿਸਾਰ ਦਾ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਰਿਹਾ ਤੇ ਇਹ ਸੂਬੇ ਵਿਚ ਸਭ ਤੋਂ ਠੰਢਾ ਰਿਹਾ। ਇਸ ਤੋਂ ਇਲਾਵਾ ਨਾਰਨੌਲ ਦਾ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ, ਕਰਨਾਲ ਦਾ ਚਾਰ, ਸਿਰਸਾ ਦਾ 4.1, ਰੋਹਤਕ ਦਾ ਚਾਰ, ਅੰਬਾਲਾ ਦਾ 5.3 ਤੇ ਭਿਵਾਨੀ ਦਾ 5.6 ਡਿਗਰੀ ਸੈਲਸੀਅਸ ਰਿਹਾ।

Previous articleਦਿੱਲੀ ਮੋਰਚੇ ’ਤੇ ਡਟੇ ਦੋ ਕਿਸਾਨ ‘ਸ਼ਹੀਦ’
Next articleਓਲੀ ਸਰਕਾਰ ਵੱਲੋਂ ਸੰਸਦ ਦੇ ਉਪਰਲੇ ਸਦਨ ਦਾ ਇਜਲਾਸ ਪਹਿਲੀ ਨੂੰ ਸੱਦਣ ਦੀ ਸਿਫ਼ਾਰਸ਼