-ਸਬਸਿਡੀ ’ਤੇ ਖੇਤੀ ਸੰਦ ਲੈਣ ਲਈ ਅਰਜ਼ੀ 17 ਅਗਸਤ ਤੱਕ ਦਿੱਤੀ ਜਾ ਸਕਦੀ ਹੈ
ਖੰਨਾ, (ਸਮਾਜ ਵੀਕਲੀ): ਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਕਰਨ ਲਈ ਸਬਸਿਡੀ ਉੱਤੇ ਖੇਤੀ ਸੰਦ ਦਿੱਤੇ ਜਾ ਰਹੇ ਹਨ। ਇਹ ਜਾਣਕਾਰੀ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਨੇੜਲੇ ਪਿੰਡ ਬੀਜਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਦੌਰਾਨ ਦਿੱਤੀ।
ਇਹ ਕੈੰਪ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਪਾਲ ਸਿੰਘ ਖੇਤੀਬਾੜੀ ਅਫ਼ਸਰ,ਖੰਨਾਂ ਦੀ ਅਗਵਾਈ ਹੇਠ ਲਗਾਇਆ। ਉਹਨਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਸੁਪਰ ਸੀਡਰ, ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ, ਸ਼ਰੈਡਰ, ਮਲਚਰ, ਹਾਈਡਰੋੋਲਿਕਰ ਐਮ.ਬੀ.ਪਲੋੋਅ, ਜੀਰੋੋ ਟਿੱਲ ਡਰਿੱਲ, ਅਤੇ ਬੇਲਰ, ਰੇਕ ਆਦਿ ਪੰਜਾਬ ਸਰਕਾਰ ਵੱਲੋਂ ਸਬਸਿਡੀ ’ਤੇ ਦਿੱਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਕਿਸਾਨ ਨਿੱਜੀ ਇਸਤੇਮਾਲ ਲਈ 50 ਫ਼ੀਸਦੀ ਅਤੇ ਕਿਸਾਨਾਂ ਦੀਆਂ ਰਜਿਸਟਰਡ ਸਹਿਕਾਰੀ ਸਭਾਵਾਂ ਸੁਸਾਇਟੀਆਂ, ਰਜਿਸਟਰਡ ਕਿਸਾਨ ਗਰੁੱਪਾਂ, ਗ੍ਰਾਮ ਪੰਚਾਇਤਾਂ, ਫਾਰਮਰ ਪ੍ਰੋੋਡਿਊਸਰ ਸੰਸਥਾਵਾਂ ਆਦਿ ਲਈ ਲਈ 80 ਫ਼ੀਸਦੀ ਸਬਸਿਡੀ ਦਿੱਤੀ ਜਾਣੀ ਹੈ।
ਇਸ ਲਈ ਕਿਸਾਨ ਬਲਾਕ ਖੇਤੀਬਾੜੀ ਦਫਤਰ ਖੰਨਾ ਵਿਖੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਨਿਰਧਾਰਿਤ ਪ੍ਰਫਾਰਮੇ ਵਿੱਚ ਭਰ ਕੇ ਮਿਤੀ 17 ਅਗਸਤ 2020 ਤੱਕ ਆਪਣੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਜਮ੍ਹਾ ਕਰਵਾ ਸਕਦੇ ਹਨ। ਇਹ ਪ੍ਰਫਾਰਮਾ ਖੇਤੀਬਾੜੀ ਵਿਭਾਗ ਦੀ ਵੈਬਸਾਇਟ https://agri.punjab.gov.in/ ਤੋੋਂ ਡਾਊਨਲੋੋਡ ਕੀਤਾ ਜਾ ਸਕਦਾ ਹੈ ਜਾਂ ਫਿਰ ਬਲਾਕ ਖੇਤੀਬਾੜੀ ਅਫਸਰ,ਖੰਨਾ ਦੇ ਦਫਤਰ ਤੋੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਇਹ ਮਸ਼ੀਨਾਂ ਮੰਨਜੂਰਸ਼ੁਦਾ ਫਰਮਾਂ ਤੋਂ ਹੀ ਲਈਆਂ ਜਾਣ, ਜਿਨ੍ਹਾਂ ਦੀ ਲਿਸਟ ਵੈਬਸਾਇਟ ’ਤੇ ਪਾਈ ਹੋੋਈ ਹੈ, ਜਾਂ ਫਿਰ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਲਈ ਗਰੁੱਪਾਂ ਦੀ ਰਜਿਸਟਰੇਸ਼ਨ ਲਾਜ਼ਮੀ ਹੈ ਅਤੇ ਸਾਰੇ ਰਜਿਸਟਰਡ ਗਰੁੱਪ ਆਪਣੀ ਅਰਜ਼ੀ ਪੰਚਾਇਤ ਵੱਲੋਂ ਤਸਦੀਕ ਕਰਕੇ ਦੇਣਗੇ। ਹੋੋਰ ਕਿਸਾਨਾਂ ਨੂੰ ਮਸ਼ੀਨਰੀ ਵਿਭਾਗ ਵੱਲੋੋਂ ਤੈਅ ਕੀਤੇ ਕਿਰਾਏ ਦੇ ਰੇਟ ’ਤੇ ਦੇਣ ਦੀ ਸਵੈ ਘੋਸ਼ਣਾ ਦੇਣਗੇ। ਇਸੇ ਤਰ੍ਹਾਂ ਜਿਹੜਾ ਕਿਸਾਨ ਨਿੱਜੀ ਵਰਤੋਂ ਲਈ ਸੰਦ ਲੈਣੇ ਹਨ, ਉਹਨਾਂ ਨੇ ਪਿਛਲੇ ਦੋ ਸਾਲਾਂ ਚ ਮਸ਼ੀਨ ਸਬੰਧੀ ਸਬਸਿਡੀ ਨਾ ਪ੍ਰਾਪਤ ਕੀਤੀ ਹੋੋਵੇ।