ਪੰਜਾਬ ਸਰਕਾਰ ਨੇ ਵਿਸਾਰਿਆ ਪੁਸਤਕ ਸਭਿਆਚਾਰ

ਡਾ. ਚਰਨਜੀਤ ਸਿੰਘ ਗੁਮਟਾਲਾ

(ਸਮਾਜ ਵੀਕਲੀ)

ਲਿਖਣ ਪੜ੍ਹਨ ਦਾ ਮਜਾ ਤਾਂ ਅਮਰੀਕਾ, ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਹੀ ਆਉਂਦਾ ਹੈ, ਜਿੱਥੇ ਲਾਇਬ੍ਰੇਰੀਆਂ ਦਾ ਜਾਲ ਵਿਛਿਆ ਹੋਇਆ ਹੈ। ਅਮਰੀਕਾ ਦੇ ਜਿੰਨੇ ਕਾਲਜ ਅਤੇ ਯੂਨੀਵਰਸਿਟੀਆਂ ਹਨ, ਉਨ੍ਹਾਂ ਦਾ ਇੰਟਰਨੈਟ ਰਾਹੀਂ ਤਾਲਮੇਲ ਹੈ, ਇੱਥੋਂ ਤੀਕ ਕਿ ਦੁਨੀਆਂ ਦੀ ਸਭ ਤੋਂ ਵੱਡੀ ਅਮਰੀਕੀ ਕਾਂਗਰਸ ਦੀ ਲਾਇਬ੍ਰੇਰੀ ਵੀ ਇਸ ਨੈਟਵਰਕ ਵਿੱਚ ਹੈ ਤੇ ਦਿਨ ਦੇ ਸਮੇਂ ਉੱਥੇ ਕਰਮਚਾਰੀ ਇੰਟਰਨੈਟ ਉਪਰ ਬੈਠੇ ਹੁੰਦੇ ਹਨ, ਜਿਹੜੇ ਤੁਹਾਡੇ ਨਾਲ ਚੈਟਿੰਗ ਕਰਦੇ ਹਨ ਤੇ ਤੁਹਾਡੇ ਪ੍ਰਸ਼ਨਾਂ ਦੇ ਜੁਆਬ ਦੇਂਦੇ ਹਨ। ਅਮਰੀਕੀ ਕਾਂਗਰਸ ਲਾਇਬ੍ਰੇਰੀ ਪਾਰਲੀਮੈਂਟ ਮੈਂਬਰਾ ਲਈ ਹੈ ਜਿੱਥੇ ਦੁਰਲਭ ਖਰੜੇ ਤੇ ਪੁਸਤਕਾਂ, ਅਖ਼ਬਾਰਾਂ ਆਦਿ ਪਾਠਕਾਂ ਲਈ ਉਪਲਬਧ ਹਨ।

ਮਿਸਾਲ ਦੇ ਤੌਰ ‘ਤੇ ਤੁਸੀਂ ਗ਼ਦਰ ਪਾਰਟੀ ਬਾਰੇ ਪੁਸਤਕਾਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇੰਟਰਨੈੱਟ ਉਪਰ ਗ਼ਦਰ ਪਾਰਟੀ ਭਰ ਕੇ ਖੋਜ ਕਰੋ ਤਾਂ ਗ਼ਦਰ ਪਾਰਟੀ ਦੀਆਂ ਸਭ ਪੁਸਤਕਾਂ ਕਿਹੜੀ ਕਿਹੜੀ ਲਾਇਬ੍ਰੇਰੀ ਵਿੱਚ ਹਨ, ਉਹ ਤੁਹਾਡੇ ਸਾਹਮਣੇ ਆ ਜਾਣਗੀਆਂ। ਤੁਸੀਂ ਕਿਤਾਬਾਂ ਦੀ ਚੋਣ ਕਰਕੇ ਆਪਣੀ ਲਾਇਬ੍ਰੇਰੀ ਨੂੰ ਸੁਨੇਹਾ ਭੇਜ ਦਿਉ, ਉਹ ਤੁਹਾਨੂੰ ਸਭ ਕਿਤਾਬਾਂ ਮੁਹੱਈਆਂ ਕਰਾਉਣਗੇ। ਹਰ ਸ਼ਹਿਰ ਵਿੱਚ ਲਾਇਬ੍ਰੇਰੀ ਹੈ।

ਬੱਚਿਆਂ, ਬਾਲਗਾਂ ਲਈ ਵੱਖਰੇ ਸ਼ੈਕਸ਼ਨ ਹਨ। ਕਿਤਾਬਾਂ, ਅਖ਼ਬਾਰਾਂ, ਰਸਾਲਿਆਂ ਤੋਂ ਇਲਾਵਾ ਹਰ ਲਾਇਬ੍ਰੇਰੀ ਵਿੱਚ ਇੰਟਰਨੈਟ, ਕੰਪਿਊਟਰ, ਸੀ. ਡੀ, ਡੀ.ਵੀ.ਡੀ. ਆਦਿ ਦੀ ਸਹੂਲਤ ਹੈ। ਇਨ੍ਹਾਂ ਵਿੱਚ ਹੋਰ ਬਹੁਤ ਸਾਰੀਆਂ ਸਰਗਰਮੀਆਂ ਹਨ, ਜਿਵੇਂ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਦੇਣਾ, ਇੰਟਰਨੈਟ ਉਪਰ ਪਾਠਕਾਂ ਦਾ ਇਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਵਾਉਣਾ, ਗਰਮੀਆਂ ਦੀਆਂ ਛੁੱਟੀਆਂ ਲਈ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣੇ ਆਦਿ। ਲਾਇਬ੍ਰੇਰੀਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਾਇਬ੍ਰੇਰੀ ਦੋਸਤ (ਫਰੈਂਡਜ਼ ਆਫ਼ ਲਾਇਬ੍ਰੇਰੀ) ਬਣੇ ਹੋਏ ਹਨ। ਜੇ ਕੋਈ ਕਿਤਾਬ ਨਾ ਹੋਵੇ ਤਾਂ ਉਹ ਮੁਲ ਮੰਗਵਾ ਕੇ ਵੀ ਦੇਂਦੇ ਹਨ।

ਹਰ ਸਕੂਲ ਭਾਵੇਂ ਕਿ ਉਹ ਪ੍ਰਾਇਮਰੀ ਹੋਵੇ, ਮਿਡਲ, ਹਾਈ ਜਾਂ ਸੀਨੀਅਰ ਸੈਕੰਡਰੀ ਬਹੁਤ ਵਧੀਆ ਲਾਇਬ੍ਰੇਰੀ ਹੈ। ਹਫ਼ਤੇ ਵਿੱਚ ਇੱਕ ਪੀਅਰਡ ਲਾਇਬ੍ਰੇਰੀ ਦਾ ਹੁੰਦਾ ਹੈ। ਵਿਦਿਆਰਥੀ ਪਹਿਲੀ ਪੁਸਤਕ ਮੋੜਦੇ ਹਨ ਤੇ ਨਵੀਂ ਪੁਸਤਕ ਲਿਆਉਂਦੇ ਹਨ।ਲਾਇਬ੍ਰੇਰੀਅਨ ਬੱਚਿਆਂ ਨੂੰ ਬਿਠਾ ਕੇ ਕੋਈ ਨਾ ਕੋਈ ਕਹਾਣੀ ਸੁਣਾਉਂਦੀ ਹੈ। ਉਹ ਕਿਤਾਬਾਂ ਦੇ ਵੱਖ ਵੱਖ ਪੰਨੇ ਵੀ ਪਰਤੀ ਜਾਂਦੀ ਹੈ। ਲਾਇਬ੍ਰੇਰੀ ਵਿੱਚ ਕੰਪਿਊਟਰ ਪਏ ਹਨ, ਜਿੱਥੇ ਬੱਚੇ ਆਪਣੀ ਮਨ ਪਸੰਦ ਦੀ ਪੁਸਤਕ ਦੀ ਚੋਣ ਕਰਦੇ ਹਨ।ਸਮੇਂ ਸਮੇਂ ਪ੍ਰਕਾਸ਼ਕਾਂ ਨੂੰ ਬੁਲਾਅ ਕੇ ਸਸਤੇ ਭਾਅ ‘ਤੇ ਬੱਚਿਆਂ ਨੂੰ ਕਿਤਾਬਾਂ ਉਪਲਭਧ ਕਰਵਾਈਆਂ ਜਾਂਦੀਆਂ ਹਨ।ਹਰੇਕ ਬੱਚੇ ਦੇ ਘਰ ਲਾਇਬ੍ਰੇਰੀ ਹੈ। ਮੇਰੇ ਪੋਤਰਾ ਤੇ ਪੋਤਰੀ ਅਮਰੀਕਾ ਪੜ੍ਹਦੇ ਹਨ, ਉਨ੍ਹਾਂ ਦੇ ਸਕੂਲ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ।

ਜਿੱਥੋਂ ਤੀਕ ਪੰਜਾਬ ਦਾ ਸੰਬੰਧ ਹੈ, ਸਕੂਲਾਂ ਵਿੱਚ ਲਾਇਬ੍ਰੇਰੀਆਂ ਦੀ ਗੱਲ ਛੱਡੋ ਅਜੇ ਤੀਕ ਪੰਜਾਬ ਵਿੱਚ ਲਾਇਬ੍ਰੇਰੀ ਐਕਟ ਨਹੀਂ ਬਣਿਆ, ਜਿਸ ਕਰਕੇ ਪਿੰਡ ਪਿੰਡ ਲਾਇਬ੍ਰੇਰੀ ਨਹੀਂ ਖੁਲ ਸਕੀ।ਜਿੱਥੋਂ ਤੀਕ ਕਾਲਜਾਂ ਦਾ ਸਬੰਧ ਹੈ, ਕਾਲਜਾਂ ਵਿੱਚ ਜਿਹੜੀਆਂ ਲਾਇਬ੍ਰੇਰੀਆਂ ਹਨ, ਉਨ੍ਹਾਂ ਦੀ ਹਾਲਤ ਵੀ ਬੜੀ ਨਿਰਾਸ਼ਾ ਜਨਕ ਹੈ। 28 ਅਗਸਤ 2016 ਦੀ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਕਾਲਜ ਕਾਡਰ ਲਾਇਬ੍ਰੇਰੀਅਨਾਂ ਦੀਆਂ ਕੁਲ ਮਨੂਰਸ਼ੁਦਾ 96 ਆਸਾਮੀਆਂ ਵਿੱਚੋਂ 73 ਖਾਲੀ ਸਨ ਜਦੋਂ ਕਿ ਲਾਇਬ੍ਰੇਰੀ ਰਿਸਟੋਰਰ ਦੀਆਂ ਅੱਧੀਆਂ ਤੋਂ ਵੱਧ ਖਾਲੀ ਸਨ। 31 ਅਗਸਤ 2018 ਦੀ ਪੰਜਾਬੀ ਟ੍ਰਿਬਿਊਨ ਵਿੱਚ ‘ਪੰਜਾਬ ਵਿੱਚ ਲਾਇਬ੍ਰੇਰੀਆ ‘ਤੇ ਲਟਕੀ ਬੰਦ ਹੋਣ ਦੀ ਤਲਵਾਰ’ ਸਿਰਲੇਖ ਹੇਠ ਪ੍ਰਕਾਸ਼ਿਤ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਕਾਲਜ ਕਾਡਰ ਲਾਇਬ੍ਰੇਰੀਅਨਜ਼ ਦੀਆਂ ਮਨਜ਼ੂਰਸ਼ੁਦਾ 96 ਆਸਾਮੀਆਂ ਵਿੱਚੋਂ ਮਹਿਜ਼ 20 ਭਰੀਆਂ ਹੋੲਆਂ ਹਨ।

ਲਾਇਬ੍ਰੇਰੀ ਰੀਸਟੋਰਰ ਦੀਆਂ 72 ਆਸਾਮੀਆਂ ਵਿੱਚੋਂ 47 ਖਾਲੀ ਹਨ। ਸੂਬੇ ਦੇ 48 ਸਰਕਾਰੀ ਕਾਲਜਾਂ ਵਿੱਚੋਂ ਇਸ ਵੇਲੇ 34 ਕਾਲਜਾਂ ਵਿੱਚ ਕੋਈ ਲਾਇਬ੍ਰੇਰੀਅਨ ਤੇ 14 ਜ਼ਿਲ੍ਹਾ ਲਾਇਬ੍ਰੇਰੀਆਂ ਵਿੱਚੋਂ 10 ਜ਼ਿਲ੍ਹਾ ਲਾਇਬ੍ਰੇਰੀਆ ਦਾ ਵਾਧੂ ਚਾਰਜ ਨੇੜਲੇ ਸਟਾਫ ਨੂੰ ਦਿੱਤਾ। ਲਾਇਬ੍ਰੇਰੀ ਰੀਸਟੋਰਰ ਦੀਆਂ 72 ਆਸਾਮੀਆਂ ਵਿੱਚੋਂ 47 ਖਾਲੀ ਹਨ। ਇਸ ਤਰ੍ਹਾਂ ਇਨ੍ਹਾਂ ਲਾਇਬ੍ਰੇਰੀਆਂ ਨੂੰ ਦਰਜ਼ਾ ਚਾਰ ਕਾਰਮਚਾਰੀ ਚਲਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ 1998 ਤੋਂ ਬਾਅਦ ਕੋਈ ਭਰਤੀ ਨਹੀਂ ਕੀਤੀ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ 2016 ਵਿੱਚ ਤਿੰਨ ਨਵੇਂ ਸਰਕਾਰੀ ਕਾਲਜਾਂ ਮਲੇਰਕੋਟਲਾ, ਅਮਰਗ੍ਹੜ ਅਤੇ ਜਲਾਲਾਬਾਦ ਨੂੰ ਲਾਇਬ੍ਰੇਰੀਅਨ ਦੀ ਕੋਈ ਆਸਾਮੀ ਦਿੱਤੀ ਨਹੀਂ ਗਈ।ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਸਿਆਸਤਦਾਨ ਕਿੰਨੇ ਕੁ ਸੂਝਵਾਨ ਹਨ ।

ਜਿੱਥੋਂ ਤੀਕ ਲਾਇਬ੍ਰੇਰੀਆ ਖੋਲ੍ਹਣ ਦਾ ਸਬੰਧ ਹੈ, ਇੰਗਲੈਂਡ ਵਿੱਚ 1608 ਈ. ਵਿਚ ਨਾਰਵਿਚ ਲਾਇਬ੍ਰੇਰੀ ਅਤੇ ਅਮਰੀਕਾ ਵਿੱਚ 1636 ਈ.ਵਿੱਚ ਬੋਸਟਨ ਵਿੱਚ ਜਨਤਕ ਲਾਇਬ੍ਰੇਰੀ ਖੋਲ੍ਹੀ ਗਈ। ਇਸ ਤੋਂ ਬਾਅਦ ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਜਨਤਕ ਲਾਇਬ੍ਰੇਰੀਆਂ ਖੋਲ੍ਹਣ ਲਈ ਲਹਿਰ ਚਲ ਪਈ। ਪੰਜਾਬ ਵਿੱਚ 1884 ਈ. ਵਿੱਚ ਪੰਜਾਬ ਜਨਤਕ ਲਾਇਬ੍ਰੇਰੀ ਲਾਹੌਰ ਵਿੱਚ ਸਥਾਪਿਤ ਕੀਤੀ ਗਈ ਤੇ ਇਹ ਉਸ ਸਮੇਂ ਦੇਸ਼ ਵਿੱਚ ਸਭ ਤੋਂ ਵੱਡੀ ਦੂਜੀ ਲਾਇਬ੍ਰੇਰੀ ਸੀ। ਇਹ ਲਾਇਬ੍ਰੇਰੀ ਅਜੇ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ। ਪਹਿਲੀ ਮਿਉਂਸਿਪਲ ਲਾਇਬ੍ਰੇਰੀ ਲੁਧਿਆਣਾ ਵਿੱਚ 1878 ਈ. ਵਿੱਚ ਖੋਲ੍ਹੀ ਗਈ। ਪਟਿਆਲਾ ਵਿੱਚ 1887, ਅੰਮ੍ਰਿਤਸਰ ਵਿੱਚ 1900, ਕਪੂਰਥਲਾ ਵਿੱਚ 1904, ਸੰਗਰੂਰ ਵਿੱਚ 1912 ਈ. ਵਿੱਚ ਮਿਉਂਸਿਪਲ ਲਾਇਬ੍ਰੇਰੀ ਕਾਇਮ ਕੀਤੀ ਗਈ

ਡਾਚਰਨਜੀਤ ਸਿੰਘ ਗੁਮਟਾਲਾ

9417533060

253 ਅਜੀਤ ਨਗਰਅੰਮ੍ਰਿਤਸਰ

Previous articleNASA’s Ingenuity helicopter touches down on Red Planet
Next articleਪ੍ਰਸਿੱਧ ਲੋਕ ਗਾਇਕ ਪੰਮੀਂ ਬਾਈ ਨੇ ਪਵਿੱਤਰ ਵੇਈਂ ਤੇ ਸਤਲੁਜ ਦਰਿਆ ਦਾ ਕੀਤਾ ਦੌਰਾ