ਪੰਜਾਬ ਸਰਕਾਰ ਨੇ ਨੌਕਰੀਓ ਕੱਢੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਵਾਪਸ ਜੁਆਇਨ ਕਰਵਾਉਣ ਦਾ ਮੌਕਾ ਦਿੱਤਾ

ਮਾਨਸਾ (ਸਮਾਜ ਵੀਕਲੀ) : ਪੰਜਾਬ ਸਰਕਾਰ ਵੱਲੋਂ ਜਿਹੜੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਵੱਡੀ ਗਿਣਤੀ ਮੁਲਾਜ਼ਮਾਂ ਨੂੰ ਕੱਲ੍ਹ ਨੌਕਰੀ ਤੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ, ਨੂੰ ਅੱਜ ਅੱਜ ਮੁੜ ਡਿਊਟੀ ’ਤੇ ਹਾਜ਼ਰ ਹੋਣ ਦਾ ਨਵਾਂ ਮੌਕਾ ਦਿੱਤਾ ਗਿਆ ਹੈ। ਡਾਇਰੈਕਟਰ ਵੱਲੋਂ ਜਾਰੀ ਪੱਤਰ ਰਾਹੀਂ ਸਮੂਹ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਲਿਖਿਆ ਹੈ ਕਿ ਕਈ ਜ਼ਿਲ੍ਹਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਰਮਚਾਰੀ ਹੜਤਾਲ ਖ਼ਤਮ ਕਰਕੇ ਵਾਪਸ ਡਿਊਟੀ ਜੁਆਇਨ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਸਬੰਧਤ ਸਿਵਲ ਸਰਜਨ/ਸੀਨੀਅਰ ਮੈਡੀਕਲ ਅਫ਼ਸਰ ਅੱਗੇ ਆਪਣੀਆਂ ਹਾਜ਼ਰ ਹੋਣ ਸਬੰਧੀ ਪੇਸ਼ਕਸ਼ਾਂ ਵੀ ਕੀਤੀਆਂ ਹਨ।

ਪੱਤਰ ਅਨੁਸਾਰ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਹੜਤਾਲ ਉਤੇ ਗਏ ਕਰਮਚਾਰੀਆਂ ਨੂੰ ਆਖ਼ਰੀ ਮੌਕੇ ਦਿੰਦੇ ਅੱਜ 11 ਮਈ ਨੂੰ ਹੜਤਾਲ ਖ਼ਤਮ ਕਰਕੇ ਡਿਊਟੀ ’ਤੇ ਜੁਆਇਨ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਤੋਂ ਡਿਊਟੀ ’ਤੇ ਜੁਆਇਨ ਕਰਨ ਸਮੇਂ ਸਵੈ-ਘੋਸ਼ਣਾ ਲਈ ਜਾਵੇ ਕਿ ਭਵਿੱਖ ਵਿੱਚ ਇਹ ਕਰਮਚਾਰੀ ਹੜਤਾਲ ’ਤੇ ਨਹੀਂ ਜਾਣਗੇ ਜਾਂ ਹੜਤਾਲ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜੇ ਕੋਈ ਕਰਮਚਾਰੀ ਵੱਲੋਂ ਭਲਕੇ 12 ਮਈ ਨੂੰ ਹੜਤਾਲ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਣ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਵੈਕਸੀਨ ਦੀ ਕਮੀ ਦੂਰ ਕਰਨ ਲਈ ਕੌਮਾਂਤਰੀ ਟੈਂਡਰ ਜਾਰੀ ਕਰੇਗੀ ਦਿੱਲੀ ਸਰਕਾਰ: ਸਿਸੋਦੀਆ
Next articleਪੰਜਾਬ ਸਣੇ ਦੇਸ਼ ਦੇ 16 ਰਾਜਾਂ ’ਚ ਵੱਧ ਰਹੇ ਨੇ ਕਰੋਨਾ ਦੇ ਮਾਮਲੇ: ਕੇਂਦਰ