ਪੰਜਾਬ ਸਰਕਾਰ ਦੀ ਘੋਰ ਅਣਗਹਿਲੀ: ਹਰਸਿਮਰਤ ਬਾਦਲ

ਲੰਬੀ  (ਸਮਾਜਵੀਕਲੀ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਪੰਜਾਬ ਸਰਕਾਰ ਨੂੰ ਤਖ਼ਤ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਟੈਸਟਿੰਗ ਲਾਜ਼ਮੀ ਕਰਵਾਉਣ ਲਈ ਅਗਾਊਂ ਚੌਕਸ ਕੀਤਾ ਸੀ।

ਪੰਜਾਬ ਸਰਕਾਰ ਨੇ ਉਨ੍ਹਾਂ ਦੀ ਅਪੀਲ ਨੂੰ ਅਣਗੌਲਿਆਂ ਕਰਦਿਆਂ ਬਗੈਰ ਟੈਸਟਾਂ ਤੋਂ ਸਭ ਨੂੰ ਘਰ ਭੇਜ ਦਿੱਤਾ। ਕੇਂਦਰੀ ਮੰਤਰੀ ਨੇ ਪਿੰਡ ਬਾਦਲ ਤੋਂ ਗੱਲਬਾਤ ਵਿਚ ਆਖਿਆ ਕਿ ਸੂਬਾ ਸਰਕਾਰ ਦੀ ਇਸੇ ਕੁਤਾਹੀ ਦਾ ਹੀ ਨਤੀਜਾ ਹੈ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ।

Previous articleਸੁਪਰੀਮ ਕੋਰਟ ਵੱਲੋਂ ਕੋਵਿਡ-19 ਦੇ ਇਲਾਜ ’ਚ ਦਖਲ ਤੋਂ ਇਨਕਾਰ
Next articleਐੱਸਆਈ ਹਰਜੀਤ ਸਿੰਘ ਦਾ ਪਟਿਆਲਾ ਪੁੱਜਣ ’ਤੇ ਸਵਾਗਤ