ਸਿੱਖ ਕੌਮ ਸੇਵਾ ਵਿਚ ਸਭ ਤੋਂ ਅੱਗੇ ਹੋਣ ਵਾਲੀ ਕੌਮ
ਆਦਮਪੁਰ/ਸ਼ਾਮ ਚੁਰਾਸੀ , ਸਮਾਜ ਵੀਕਲੀ (ਚੁੰਬਰ )- ਪਿੰਡ ਕਾਲਰਾ ਵਿਖੇ ਐਸਜੀਪੀਸੀ ਵਲੋਂ ਸ਼ੁਰੂ ਕੀਤੇੇ 8ਵੇਂ ਕਰੋਨਾ ਕੇਅਰ ਸੈਂਟਰ ਦਾ ਉਦਘਾਟਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ ਹੋਈ ਹੈ ਤੇ ਕਾਂਗਰਸ ਸਰਕਾਰ ਦੀ ਲਾਹਪ੍ਰਵਾਹੀ ਕਾਰਨ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਕਾਮੀ ਕਾਰਨ ਹੀ ਪੰਜਾਬ ਵਿਚ ਕੋਵਿਡ ਦੌਰਾਨ ਹੋਇਆਂ ਮੌਤਾਂ ਦੀ ਦਰ ਕਾਫੀ ਜਿਆਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੀ ਅੰਦਰੂਣੀ ਲੜਾਈ ਕਾਰਨ ਪੰਜਾਬ ਵਿਚ ਕੋਈ ਕੰਮ ਨਹੀਂ ਹੋ ਰਿਹਾ ਤੇ ਕੈਪਟਨ ਤਾਂ ਆਪਣੀ ਕੁਰਸੀ ਬਚਾਉਣ ਵਿਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਲੈਕ ਫੰਗਸ ਵੀ ਪੰਜਾਬ ਵਿਚ ਪੈਰ ਪਸਾਰ ਚੁੱਕਾ ਹੈ ਜੋ ਕਿ ਪੰਜਾਬ ਸਰਕਾਰ ਲਈ ਬੜੇ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੇ ਦੁੱਖ ਤਕਲੀਫਾਂ ਸਮਝਣ ਵਿਚ ਅਸਫਲ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਬੇਰੁਜਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕ ਸਰਕਾਰੀ ਹਸਪਤਾਲਾਂ ਵਿਚ ਜਾਣ ਤੋਂ ਗੁਰੇਜ ਕਰ ਰਹੇ ਹਨ। ਕਿਉਂਕਿ ਉਥੇ ਸਹੁਲਤਾਂ ਦੀ ਨਾਮਾਤਰ ਹਨ। ਜਦਕਿ ਪ੍ਰਾਇਵੇਟ ਹਸਪਤਾਲਾਂ ਵਿਚ ਲੁੱਟ ਨੂੰ ਰੋਕਣ ਵਿਚ ਕੈਪਟਨ ਸਰਕਾਰ ਅਸਫਲ ਰਹੀ ਹੈ। ਉਨ੍ਵਾਂ ਕਿਹਾ ਕਿ ਕੇਂਦਰ ਸਰਕਾਰ ਵੀ ਕੋਵਿਡ ਵਿਚ ਫੇਲ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਹਿਲ ਦੇ ਅਧਾਰ’ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਕਾਲੇ ਕਾਨੂੰਨ ਰੱਦ ਕਰੇ। ਉਨ੍ਹਾਂ ਦੱਸਿਆ ਕਿ ਪਿੰਡ ਕਾਲਰਾ ਦੇ ਕੋਵਿਡ ਸੈਂਟਰ ਵਿਚ 17 ਬੈਡ ਹਨ ਤੇ ਇਸ ਵਿਚ ਡਾਕਟਰ’ਤੇ ਸਟਾਫ 24 ਘੰਟੇ ਇਥੇ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਆਦਮਪੁਰ ਹਲਕੇ ਵਿਚ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਮਿਹਨਤ ਕਾਰਨ ਹੀ ਇਥੇ ਕੋਵਿਡ ਸੈਂਟਰ ਖੋਲਿਆ ਜਾ ਸੱਕਿਆ ਹੈ।
ਜੋ ਕਿ ਡੇਰਾ ਸੰਤ ਬਾਬਾ ਭਾਗ ਸਿੰਘ ਜਬੜ ਦੇ ਸਹਿਯੋਗ ਨਾਲ ਚਲੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਲੈਵਲ 1 ਦੇ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਇਸ ਮੌਕੇ ਪਵਨ ਕੁਮਾਰ ਟੀਨੂੰ, ਸਰਬਜੀਤ ਸਿੰਘ ਮਕੜ, ਕੁਲਦੀਪ ਸਿੰਘ ਵਡਾਲਾ ਤੇ ਹੋਰ ਹਾਜ਼ਰ ਸਨ।
ਇਸ ਤੋਂ ਪਹਿਲਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡੇਰਾ ਸੰਤ ਬਾਬਾ ਭਾਗ ਸਿੰਘ ਜਬੱੜ ਗਏ ਤੇ ਉਨ੍ਹਾਂ ਨੇ ਸੰਤ ਦਿਲਾਬਰ ਸਿੰਘ ਦੇ ਬ੍ਰਹਮਲੀਨ ਹੋਣ ਦਾ ਦੁੱਖ ਦਾ ਪ੍ਰਗਟਾਵਾਂ ਕੀਤਾ ਤੇ ਬਾਅਦ ਵਿਚ ਪਿੰਡ ਕਠਾਰ ਵਿਖੇ ਜਾ ਕੇ ਸੰਤ ਸੁਰਿੰਦਰ ਦਾਸ ਜੀ ਦੀ ਮੌਤ ਦਾ ਵੀ ਅਫਸੋਸ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly