ਜਲੰਧਰ(ਸਮਾਜ ਵੀਕਲੀ)- ਭਿਖਸ਼ੂ ਪ੍ਰਗਿਆ ਬੋਧੀ ਦੀ ਰਹਿਨੁਮਾਈ ਵਿੱਚ ਪੰਜ ਭਿਖਸ਼ੂਆਂ ਨੇ ਵਰਸ਼ਾਵਾਸ਼ ਸ਼ੁਰੂ ਕੀਤਾ ਜੋ ਤਿੰਨ ਮਹੀਨੇ ਤੱਕ ਚਲੇਗਾ। ਭਿਖਸ਼ੂ ਦਰਸ਼ਨਦੀਪ ਗਾਜੀਆਬਾਦ ਯੂ.ਪੀ. ਨੇ ਪ੍ਰਵਚਨ ਕਰਦਿਆ ਕਿਹਾ ਕਿ ਭਗਵਾਨ ਬੁੱਧ ਨੇ ਭਿਖਸ਼ੂਆਂ ਨੂੰ ਕਿਹਾ ਸੀ ਕਿ ਘੁੰਮ ਫਿਰ ਕੇ ਸਮਾਜ ਵਿੱਚ ਸ਼ਾਂਤੀ, ਪ੍ਰੇਮ ਅਤੇ ਭਾਈਚਾਰੀ ਦਾ ਸੰਦੇਸ਼ ਫੈਲਾਓ ਅਤੇ ਮੀੰਹ (ਵਰਖਾ) ਦੇ ਦਿੰਨਾ ਵਿੱਚ ਤਿੰਨ ਮਹੀਨੇ ਲਈ ਕਿਸੇ ਵੀ ਬੁੱਧ ਵਿਹਾਰ ਵਿੱਚ ਬੈਠ ਕੇ ਧੰਮ (ਧਰਮ) ਦਾ ਪ੍ਰਚਾਰ ਅਤੇ ਪ੍ਰਸਾਰ ਕਰੋ। ਧੰਮ ਪ੍ਰੇਮੀ ਭਿਖਸ਼ੂਆ ਦੀ ਸੇਵਾ ਕਰਦੇ ਹਨ ਜਿਸ ਵਿੱਚ ਭੋਜਨ ਦਾਨ, ਚੀਵਰ ਦਾਨ, ਦੁੱਧ, ਫੱਲ ਅਤੇ ਜ਼ਰੂਰੀ ਦਵਾਈਆਂ ਦਿੰਦੇ ਹਨ।
ਇਸ ਮੌਕੇ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ.) ਪੰਜਾਬ ਵੱਲੋਂ ਸ੍ਰੀ ਰਾਮਦਾਸ ਗੁਰੂ ਅਤੇ ਹੋਰ ਆਹੁਦੇਦਾਰਾ ਨੇ ਭਿਖਸ਼ੂ ਸੰਘ ਦਾ ਸਵਾਗਤ ਕੀਤਾ ਅਤੇ ਭਿਖਸ਼ੂਆਂ ਦੀ ਤਨ-ਮਨ ਧੰਨ ਨਾਲ ਸੇਵਾ ਕਰਨ ਦਾ ਪ੍ਰਣ ਲਿਆ। ” ਵਰਸ਼ਾਵਸ” ਦੇ ਸ਼ੁਰੂ ਹੋਣ ਵੇਲੇ ਭਿਖਸ਼ੂ ਸੰਘ ਅਤੇ ਬਹੁਤ ਸਾਰੇ ਉਪਾਸਕ ਅਤੇ ਉਪਾਸਿਕਾਵਾਂ ਹਾਜ਼ਰ ਸਨ ਜਿਨ੍ਹਾਂ ਵਿੱਚ ਮੋਹਨ ਲਾਲ ਫਿਲੌਰ, ਸੰਜੇ ਕੁਮਾਰ ਗੌਤਮ, ਵਿਨੋਦ ਗੌਤਮ, ਉਮ ਪ੍ਰਕਾਸ਼ ਬੌਧ, ਨੰਦ ਕਿਸੋਰ, ਸ੍ਰੀਮਤੀ ਕਾਂਨਤਾ ਕੁਮਾਰੀ ਅਤੇ ਪ੍ਰਿਅੰਕਾ ਹਾਜ਼ਰ ਸਨ। ਇਸ ਸਮੇਂ ਲਾਕਡਾਊਨ ਕਰਕੇ ਸਮਾਜਿਕ ਦੂਰੀ ਤੇ ਹੋਰ ਸ਼ਰਤਾਂ ਦਾ ਪਾਲਣ ਕੀਤਾ ਗਿਆ।
ਜਾਰੀ ਕਰਤਾ — ਐਡਵੋਕੇਟ ਹਰਭਜਨ ਸਾਂਪਲਾ