ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਸਿਖਰਾਂ ਤੇ -ਦਿਨੇਸ਼ ਨੰਦੀ

(ਸਮਾਜ ਵੀਕਲੀ) : ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ  ਕਾਰਪੋਰੇਟ ਘਰਾਣਿਆਂ ਅੱਗੇ ਅਣਮਿੱਥੀ ਹੜਤਾਲ ਸ਼ੁਰੂ ਕੀਤੀ ਗਈ ਹੈ   ।ਉਦੋਂ ਤੋਂ ਹੀ ਪਿੰਡ ਭੁੱਚੋ ਖੁਰਦ ਵਿਖੇ ਬੈਸਟ ਪ੍ਰਾਈਜ਼ ਦੇ  ਮੂਹਰੇ ਧਰਨਾ ਲੱਗਿਆ ਹੋਇਆ ਹੈ  ਇਸ ਧਰਨੇ ਨੂੰ   ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਲੋਕ ,ਵੱਖ ਵੱਖ ਜਥੇਬੰਦੀਆਂ  ,ਸੰਸਥਾਵਾਂ ਵੱਲੋਂ  ਆਪਣੇ ਪੱਧਰ ਤੇ  ਸਹਿਯੋਗ ਦਿੱਤਾ ਜਾ ਰਿਹਾ ਹੈ  ਅੱਜ ਨੌਜਵਾਨ ਸਾਹਿਤ ਸਭਾ ਵੱਲੋਂ ਪ੍ਰਧਾਨ ਦਿਨੇਸ਼ ਨੰਦੀ ਜੀ ਦੀ ਅਗਵਾਈ ਵਿੱਚ  ਸਭਾ ਦੇ  ਮੈਂਬਰਾਂ ਵੱਲੋਂ  ਇਸ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ  ।ਇਸ ਮੌਕੇ ਦਿਨੇਸ਼ ਨੰਦੀ ਜੀ ਵੱਲੋਂ ਜੋ ਕਿ ਉੱਘੇ ਕਵੀ ,ਗੀਤਕਾਰ ਅਤੇ ਸਮਾਜ ਸੇਵੀ ਹਨ   ਬੋਲਦਿਆਂ ਕਿਹਾ  ਕਿ ਉਹ ਤਨੋ ਮਨੋ, ਧਨੋ   ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇ ਹਨ  ।

ਕੇਂਦਰ ਸਰਕਾਰ ਦੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ  ਬੋਲਦਿਆਂ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਲਾਹਨਤਾਂ ਪਾਈਆਂ  । ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਥਾਵਾਂ ਤੇ ਲੱਗੇ ਹੋਏ ਧਰਨਿਆਂ ਵਿੱਚ ਹਰ ਰੋਜ਼ ਸ਼ਮੂਲੀਅਤ ਕਰਨ   ਅਤੇ ਨਾਲ ਹੀ ਹਰ ਰੋਜ਼  ਇਨ੍ਹਾਂ ਧਰਨਿਆਂ ਵਿਚ ਬੈਠੇ ਸੰਘਰਸ਼ਸ਼ੀਲ ਯੋਧਿਆਂ ਲਈ  ਹਰ ਰੋਜ਼   ਫਲ ,ਫਰੂਟ  ਆਦਿ ਦਾ ਲੰਗਰ ਲਗਾਉਣ ਬਾਰੇ ਕਿਹਾ ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਅੱਜ ਧਰਨੇ ਵਿੱਚ ਬਿਸਕੁਟਾਂ ਦਾ ਲੰਗਰ ਵਰਤਾ ਕੇ ਕੀਤੀ   ਆਪਣੀ ਗੱਲਬਾਤ ਤੇ ਅੰਤ ਵਿੱਚ ਉਨ੍ਹਾਂ ਨੇ ਆਪਣੀਆਂ ਇਨਕਲਾਬੀ ਰਚਨਾਵਾਂ ਸੁਣਾ ਕੇ  ਸਮਾਂ ਬੰਨ੍ਹਿਆ  ।ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਜੀ  ਆੜ੍ਹਤੀਏ ਕ੍ਰਿਸ਼ਨ ਕੁਮਾਰ ਬਾਂਸਲ  ਜੋ ਕਿ ਖੁਦ ਉਹ ਸਮਾਜ ਸੇਵੀ ਹਨ  ਹਰ ਵਕਤ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ  ਉਨ੍ਹਾਂ  ਨੇ ਵੀ ਇਸ ਚੱਲ ਰਹੇ ਕਿਸਾਨੀ ਘੋਲ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ  ।

ਇਸ ਮੌਕੇ ਨੌਜਵਾਨ ਸਾਹਿਤ ਸਭਾ ਬਠਿੰਡਾ ਦੇ ਇਨਕਲਾਬੀ ਕਵੀ ਜਤਿੰਦਰ ਭੁੱਚੋ ਵੱਲੋਂ  ਬੜੇ ਤਿੱਖੇ ਸ਼ਬਦਾਂ ਵਿੱਚ ਕੇਂਦਰ ਦੀ ਸਰਕਾਰ  ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ  ਕਿਹਾ ਅਤੇ ਦਿੱਲੀ ਵਿੱਚ ਚੱਲ ਰਹੇ  ਇਤਿਹਾਸੀ ਇਨਕਲਾਬੀ ਘੋਲ ਵਿੱਚ  ਵਧ ਚਡ਼੍ਹ ਕੇ ਲੋਕਾਂ ਨੂੰ  ਪੰਜਾਬ ਦੇ ਨੌਜਵਾਨਾਂ ਨੂੰ ਭਾਗ ਲੈਣ ਲਈ ਕਿਹਾ । ਇਸ ਮੌਕੇ ਉਨ੍ਹਾਂ ਨਾਲ ਸ੍ਰੀ ਰਾਮ ਗੋਪਾਲ ਬਾਂਸਲ ,ਕ੍ਰਿਸ਼ਨ ਕੁਮਾਰ ਮਿੱਤਲ  ਆਦਿ ਹਾਜ਼ਰ ਸਨ  ।

  ਰਮੇਸ਼ਵਰ ਸਿੰਘ ਪਟਿਆਲਾ
9914880392

Previous articleJacqueline Fernandez strikes a pose as ‘black widow’ in leotard
Next articleਕਪੂਰਥਲੇ ਜ਼ਿਲੇ ਦੀਆਂ ਸਾਹਿਤਕ ਅਤੇ ਸਮਾਜਕ ਜਥੇਬੰਦੀਆਂ ਵਲੋਂ ਸੰਘਰਸ਼ ਸ਼ੀਲ ਕਿਸਾਨ ਅਤੇ ਸਮੂਹਿਕ ਵਰਗਾਂ ਦੀ ਹਮਾਇਤ ਵਿੱਚ ਰੋਸ ਮਾਰਚ