ਪੰਜਾਬ ਵਿੱਚ ਕਈ ਥਾਈਂ ਪ੍ਰੀ-ਮੌਨਸੂਨ ਨਾਲ ਗਰਮੀ ਤੇ ਹੁੰਮਸ ਤੋਂ ਰਾਹਤ

ਜਲੰਧਰ (ਸਮਾਜਵੀਕਲੀ):  ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਪ੍ਰੀ-ਮੌਨਸੂਨ ਦਾ ਲੋਕਾਂ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ। ਜਲੰਧਰ ਵਿੱਚ ਅੱਜ ਸਵੇਰ ਬੱਦਲਾਂ ਦੀ ਸੰਘਣੀ ਘਟਾ ਜਦੋਂ ਵਰਨ ਲੱਗੀ ਤਾਂ ਕਿਸਾਨਾਂ ਦੇ ਚਿਹਰਿਆ `ਤੇ ਆਇਆ ਨੂਰ ਦੇਖਣ ਵਾਲਾ ਸੀ। ਰਾਤ ਦੀ ਹੋਈ ਹੁਮੰਸ ਨੇ ਇਹ ਸੰਕੇਤ ਤਾਂ ਦੇ ਦਿੱਤਾ ਸੀ ਕਿ ਮੀਂਹ ਵਰ੍ਹੇਗਾ।

ਮੌਸਮ ਵਿਭਾਗ ਨੇ ਵੀ 24 ਤੇ 25 ਜੂਨ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ। 24 ਜੂਨ ਦੀ ਸਵੇਰ ਨੂੰ ਹੀ ਚੜ੍ਹਕੇ ਆਈ ਕਾਲੀ ਘਟਾ ਜਮ ਕੇ ਵਰ੍ਹੀ। ਸਵੇਰੇ 10 ਵਜੇ ਦੇ ਕਰੀਬ ਮੀਂਹ ਨੇ ਤੇਜ਼ੀ ਫੜ ਲਈ ਸੀ। ਸ਼ਹਿਰ ਵਿੱਚ ਲੋਕ ਮੀਂਹ ਦਾ ਨਜ਼ਾਰਾ ਲੈਂਦੇ ਰਹੇ ਤੇ ਨਿਆਣੇ ਚਿਰ੍ਹਾਂ ਬਾਅਦ ਪਏ ਮੀਂਹ ਵਿੱਚ ਨਹਾੳਂਦੇ ਰਹੇ।

ਕਈ ਦਿਨਾਂ ਤੋਂ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਵੀ ਮੀਂਹ ਨੇ ਭਾਰੀ ਰਾਹਤ ਦੁਆਈ ਹੈ। ਖੇਤੀਬਾੜੀ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਕਿਹਾ ਕਿ ਝੋਨੇ ਦੀ ਫਸਲ ਲਈ ਤਾਂ ਇਹ ਮੀਂਹ ਦੇਸੀ ਘਿਓ ਵਾਂਗ ਕੰਮ ਕਰੇਗਾ।

Previous articleਟਰੰਪ ਵੱਲੋਂ ਐੱਚ-1ਬੀ ਵੀਜ਼ਿਆਂ ’ਤੇ ਰੋਕ
Next articleਅਮਰੀਕਾ ਨੇ 59 ਪੰਜਾਬੀਆਂ ਸਣੇ 106 ਭਾਰਤੀ ਡਿਪੋਰਟ ਕੀਤੇ