ਚੰਡੀਗੜ੍ਹ (ਸਮਾਜ ਵੀਕਲੀ) : ਭਲਕੇ 19 ਅਕਤੂਬਰ ਨੂੰ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੁਣ ਇਕ ਦੀ ਬਜਾਏ ਦੋ ਦਿਨ ਚੱਲੇਗਾ। ਸੂਤਰਾਂ ਮੁਤਾਬਕ
ਸੈਸ਼ਨ ਨੂੰ ਦੋ ਦਿਨਾਂ ਤੱਕ ਵਧਾਉਣ ਦਾ ਫੈਸਲਾ ਸੋਮਵਾਰ ਨੂੰ ਹੋਣ ਵਾਲੀ ਕੰਮਕਾਜ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਰਸਮੀ ਤੌਰ ’ਤੇ ਲਿਆ ਜਾਵੇਗਾ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਦੋ ਦਿਨਾਂ ਸੈਸ਼ਨ ਵਿੱਚੋਂ ਇਕ ਦਿਨ ਖੇਤੀ ਬਿੱਲਾਂ ’ਤੇ ਬਹਿਸ ਲਈ ਰਾਖਵਾਂ ਰੱਖਿਆ ਜਾਵੇਗਾ।