ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈ ਦੀ ਵੱਖ ਵੱਖ ਵਰਗਾਂ ’ਚ ਦੂਜੀ ਰੈਂਕਿੰਗ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿੱਖਿਆ ਮੰਤਰਾਲੇ ਦੀ ਕੌਮੀ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ)’ਚ ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈ ਚੰਡੀਗੜ੍ਹ ਨੂੰ ਵੱਖ ਵੱਖ ਵਰਗਾਂ ’ਚ ਦੂਜਾ ਦਰਜਾ ਮਿਲਿਆ ਹੈ। ਐੱਨਆਈਆਰਐੱਫ ਰੈਂਕਿੰਗਜ਼ ਦਾ ਐਲਾਨ ਅੱਜ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੀਤਾ। ਓਵਰਆਲ ਰੈਂਕਿੰਗਜ਼ ’ਚ ਸੱਤ ਆਈਆਈਟੀਜ਼-ਆਈਆਈਟੀ ਮਦਰਾਸ, ਆਈਆਈਟੀ ਦਿੱਲੀ, ਆਈਆਈਟੀ ਬੰਬੇ, ਆਈਆਈਟੀ ਖੜਗਪੁਰ, ਆਈਆਈਟੀ ਕਾਨਪੁਰ, ਆਈਆਈਟੀ ਗੁਹਾਟੀ ਅਤੇ ਆਈਆਈਟੀ ਰੁੜਕੀ ਪਹਿਲੇ 10 ’ਚ ਮੋਹਰੀ ਹਨ।

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ 9ਵਾਂ ਅਤੇ 10ਵਾਂ ਸਥਾਨ ਮਿਲਿਆ ਹੈ। ਯੂਨੀਵਰਸਿਟੀ ਕੈਟਾਗਿਰੀ ’ਚ ਆਈਆਈਐੱਸਸੀ ਬੰਗਲੂਰੂ ਨੂੰ ਪਹਿਲਾ, ਜੇਐੱਨਯੂ ਨੂੰ ਦੂਜਾ ਅਤੇ ਬੀਐੱਚਯੂ ਨੂੰ ਤੀਜਾ ਰੈਂਕ ਮਿਲਿਆ ਹੈ। ਫਾਰਮੇਸੀ ਕੈਟਾਗਿਰੀ ’ਚ ਦਿੱਲੀ ਦੀ ਜਾਮੀਆ ਹਮਦਰਦ ਨੂੰ ਪਹਿਲਾ, ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਨੂੰ ਦੂਜਾ ਅਤੇ ਬਿਰਲਾ ਇੰਸਟੀਚਿਊਟ ਆਫ਼ ਸਾਇੰਸ ਐਂਡ ਤਕਨਾਲੋਜੀ ਪਿਲਾਨੀ ਨੂੰ ਤੀਜਾ ਸਥਾਨ ਮਿਲਿਆ ਹੈ। ਇਸੇ ਤਰ੍ਹਾਂ ਮੈਡੀਕਲ ਕਾਲਜਾਂ ਦੇ ਵਰਗ ’ਚ ਏਮਸ ਦਿੱਲੀ ਨੂੰ ਸਿਖਰਲਾ, ਪੀਜੀਆਈ ਚੰਡੀਗੜ੍ਹ ਨੂੰ ਦੂਜਾ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਵੈਲੂਰ ਨੂੰ ਤੀਜਾ ਰੈਂਕ ਮਿਲਿਆ ਹੈ। ਰੈਂਕਿੰਗ ਦਾ ਐਲਾਨ ਕਰਦਿਆਂ ਸਿੱਖਿਆ ਮੰਤਰੀ ਪ੍ਰਧਾਨ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਾਡੀ ਸਿੱਖਿਆ ਪ੍ਰਣਾਲੀ ਨੂੰ ਕੌਮਾਂਤਰੀ ਪੱਧਰ ਦੀ ਬਣਾਏਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGlobal Covid-19 caseload tops 223 mn
Next articleIndia demands Taliban keep commitment to not harbour terrorists