(ਸਮਾਜ ਵੀਕਲੀ)- ਪੰਜਾਬ ਬੁੱਧਿਸਟ ਸੁਸਾਇਟੀ (ਰਜਿ:) ਪੰਜਾਬ ਦਾ ਆਮ ਇਜਲਾਸ ਆਹੁਦੇਦਾਰਾਂ ਦੀ ਚੋਣ ਕਰਨ ਲਈ ਤੱਕਸਿਲਾ ਮਹਾਬੁੱਧ ਵਿਹਾਰ ਕਾਂਦੀਆ ਵਿਖੇ ਹੋਇਆ। ਜਿਸ ਵਿੱਚ ਚੋਣ ਪ੍ਰਕ੍ਰਿਆ ਸ੍ਰੀ ਧਨਪਤ ਰੱਤੂ ਇੰਗਲੈਡ ਅਤੇ ਪਰਮਜੀਤ ਜੱਸਲ ਦੀ ਦੇਖਰੇਖ ਵਿੱਚ ਸਰਬਸੰਮਤੀ ਨਾਲ ਪੂਰੀ ਕੀਤੀ ਗਈ। ਇਸ ਮੋਕੇ ਤੇ ਸਰਬਸੰਮਤੀ ਨਾਲ ਐਡਵੋਕੇਟ ਹਰਭਜਨ ਸਾਪਲਾਂ, ਨੂੰ ਪੰਜਾਬ ਬੁੱਧਿਸਟ ਸੁਸਾਇਟੀ (ਰਜਿ:) ਦਾ 9ਵੀ ਵਾਰ ਪ੍ਰਧਾਨ ਚੁਣ ਲਿਆ ਗਿਆ। ਉਨਾਂ ਦੇ ਨਾਲ ਉਪ ਪ੍ਰਧਾਨ ਸ੍ਰੀ ਗੁਰਨਾਮ ਮੱਲ, ਸ੍ਰੀ ਮਨੋਜ ਕੁਮਾਰ ਜਨਰਲ ਸੱਕਤਰ ਅਤੇ ਅਤੇ ਸ੍ਰੀ ਰਾਮਦਾਸ ਗੁਰੁ ਨੂੰ ਖਜਾਨਚੀ ਚੁਣ ਲਿਆ ਗਿਆ।
ਐਡਵੋਕੇਟ ਹਰਭਜਨ ਸਾਪਲਾਂ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਇਕੱਠੇ ਹੋ ਕੇ ਘੱਟ ਗਿਣਤੀ ਕਮਿਸਨ ਪੰਜਾਬ ਵਿੱਚ ਬੁੱਧਸਿਟ ਨਮਾਇਦਾ ਨਿਯੁਕਤ ਕਰਵਾਉਣ ਲਈ ਅਤੇ ਬੁਧ ਪੁਰਨਿਮਾ ਦੀ ਸਰਕਾਰੀ ਛੁੱਟੀ ਕਰਵਾਉਣ ਲਈ ਪੰਜਾਬ ਸਰਕਾਰ ਕੋਲੋਂ ਮੰਗ ਕਰਨੀ ਚਾਹਿੰਦੀ ਹੈ। ਇਸ ਮੋਕੇ ਮੁਖ ਚੇਣ ਅਫਸਰ ਸ੍ਰੀ ਧਨਪਤ ਰੱਤੂ ਇੰਗਲੈਡ ਨੇ ਸਾਰਿਆ ਦਾ ਧਮਨਵਾਦ ਕੀਤਾ ਅਤੇ ਨਵੇ ਚੁਣੇ ਗਏ ਆਹੁਦੇਦਾਰਾ ਨੂੰ ਵਧਾਈ ਦਿਤੀ। ਉਨਾਂ ਕਿਹਾ ਕਿ ਭਾਰਤ ਨੂੰ ਬੁੱਧਮਈ ਭਾਰਤ ਬਣਾਉਣ ਲਈ ਸਾਨੂੰ ਯਤਨ ਕਰਨੇ ਚਾਹਿਦੇ ਹਨ।ਇਸ ਖੁਸੀ ਦੇ ਮੋਕੇ ਤੇ ਸ੍ਰੀ ਰਾਮਦਾਸ ਗੁਰੁ, ਮਨੋਜ ਕੁਮਾਰ, ਗੁਰਮੀਤ ਸਿੰਘ, ਪ੍ਰਿਸੀਪਲ ਪਰਮਜੀਤ ਜੱਸਲ, ਚਮਨ ਸਾਪਲਾਂ ਹਰਭਜਨ ਲਾਲ, ਨੈਣਦੀਪ, ਵਿਨੋਦ ਗੋਤਮ, ਰਾਮ ਨਰਾਇਣ ਬੌਧ, ਐਡਵੋਕੇਟ ਉਕਾਂਰ ਬਸਰਾਂ ਡਾ. ਹਰਦੀਪ ਸਿੱਧੂ ਪਾਲੀ ਭਾਸ਼ਾ ਦੇ ਖੋਜੀ, ਬੰਸੀ ਲਾਲ ਪ੍ਰੇਮੀ ਗੁਰ ੂਪ੍ਰਸਾਦ, ਵਰਿੰਦਰ ਕੁਮਾਰ ਲਾਖਾ, ਡਾ. ਪ੍ਰਮ ੇਸਰ ਸਿੰਘ ਮੋਰੀਆਂ, ਪ੍ਰਗਣ ਸਿੰਘ ਬਿਲਗਾ, ਪ੍ਰਲਾਦ ਬੌਧ ਅਤੇ ਸ੍ਰੀਮਤੀ ਮਨਜੀਤ ਕੋਰ ਸਾਪਲਾਂ, ਕਾਂਤਾ ਕੁਮਾਰੀ ਟੀਚਰ, ਅਰਾਧਨਾ ਅਤੇ ਸਵਰੂਪ ਕੁਮਾਰੀ ਅਤੇ ਹੋਰ ਬਹੁਤ ਸਾਰੇ ਮੈਂਬਰ ਹਾਜਰ ਸਨ।
ਜਾਰੀ ਕਰਤਾ
ਐਡਵੋਕੇਟ ਹਰਭਜਨ ਸਾਪਲਾਂ, ਪ੍ਰਧਾਨ
ਪੰਜਾਬ ਬੁੱਧਿਸਟ ਸੁਸਾਇਟੀ (ਰਜਿ:) ਪੰਜਾਬ
ਮੋਬਇਲ ਨੰ: 98726-66784