ਪੰਜਾਬ ਬੁੱਧਧਿਸ਼ਟ ਸੁਸਾਇਟੀ (ਰਜਿ.) ਪੰਜਾਬ ਤਕਸ਼ਸ਼ਿਲਾ ਮਹਾ ਬੁੱਧ ਵਿਹਾਰ ਕਾਦੀਆਂ ਵਿਖੇ ਐਡਵੋਕੇਟ ਹਰਭਜਨ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ

ਲੁਧਿਆਣਾ/ ਜਲੰਧਰ (ਸਮਾਜਵੀਕਲੀ): ਪੰਜਾਬ ਬੁੱਧਧਿਸ਼ਟ ਸੁਸਾਇਟੀ (ਰਜਿ.) ਪੰਜਾਬ ਤਕਸ਼ਸ਼ਿਲਾ ਮਹਾ ਬੁੱਧ ਵਿਹਾਰ ਕਾਦੀਆਂ ਵਿਖੇ ਐਡਵੋਕੇਟ ਹਰਭਜਨ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਪਿਛਲੇ ਦਿਨੀਂ 22-3-2020 ਨੂੰ ਪਹਿਲੇ ਪੰਜਾਬੀ ਭਿਖਸੂ ਜਗਤਾ ਨੰਦ ਜੀ ਦੀ ਮੌਤ ਹੋ ਗਈ ਸੀ ਅਤੇ 26-5-2020 ਨੂੰ ਵਿਦਵਾਨ ਡਾ. ਓਮ ਪ੍ਰਕਾਸ਼ ਸਾਂਪਲਾ ਸਾਬਕਾ ਪ੍ਰੋਫੈਸਰ ਆਈ.ਆਈ.ਟੀ ਕਾਨਪੁਰ ਦੀ ਹੁਸ਼ਿਆਰਪੁਰ ਵਿਚ ਮੌਤ ਹੋ ਗਈ ਸੀ ਇਹਨਾਂ ਦੋ ਵਿਦਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੌਕੇ ਸ੍ਰੀ ਸੋਹਨ ਲਾਲ ਸਾਂਪਲਾ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਕਿਰਨ ਸਾਂਪਲਾ ਨੇ ਇਕ ਲੱਖ ਰੁਪਏ “ਮਾਤਾ ਰਾਮਾਬਾਈ ਅੰਬੇਡਕਰ ਕਮਿਊਨਿਟੀ ਸੈਂਟਰ” ਤਕਸ਼ਿਲਾ ਮਹਾ ਬੁੱਧ ਵਿਹਾਰ ਕਾਦੀਆਂ ਦੇ ਨਿਰਮਾਣ ਲਈ ਦਾਨ ਦਿੱਤਾ। ਇਹ ਦਾਨ ਉਹਨਾਂ ਨੇ ਆਪਣੀ ਮਾਤਾ ਪੂਰੋ ਸਾਂਪਲਾ ਅਤੇ ਪਿਤਾ ਸ੍ਰੀ ਰਾਵਲ ਚੰਦ ਸਾਂਪਲਾ ਦੀ ਮਿੱਠੀ ਯਾਦ ਵਿਚ ਦਿੱਤਾ।

ਸ੍ਰੀ ਸੋਹਣ ਲਾਲ ਸਾਂਪਲਾ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਮੁੱਖ ਦਫਤਰ ਜਰਮਨੀ ਨੇ ਕਿਹਾ ਕਿ ਅਯੋਧਿਆ ਵਿਚ ਜੋ ਤਥਾਗਤ ਬੁੱਧ ਦੇ ਅਵਸ਼ੇਸ਼, ਅਸ਼ੋਕ ਚੱਕਰ ਅਤੇ ਬੁੱਧ ਵਿਹਾਰ ਅਤੁ ਹੋਰ ਚਿੰਨ ਮਿਲੇ ਹਨ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ (ASI) ਪੁਗਤਤਵ ਵਿਭਾਗ ਇਸ ਬੋਧੀ ਧਰੋਹਰਾਂ ਨੂੰ ਸਾਂਭ ਕੇ ਰਖੇ ਅਤੇ ਨਸ਼ਟ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਗਈ।

ਇਸ ਮੌਕੇ ਤੇ ਸ੍ਰੀ ਸ਼ਾਮ ਲਾਲ ਜੱਸਲ, ਮੌਹਣ ਲਾਲ, ਸੰਜੈ ਕੁਮਾਰ ਰਾਓ, ਰਾਮ ਦਾਸ ਗੁਰੂ, ਓਮ ਪ੍ਰਕਾਸ਼ ਬੋਧ, ਲੱਖਬੀਰ ਸਿੰਘ, ਕਿਰਣ ਸਾਂਪਲਾ ਅਤੇ ਭਿਖਸੂ ਪ੍ਰਗਿਆ ਬੋਧੀ ਇੰਚਾਰਜ ਤਕਸ਼ਿਲਾ ਮਹਾ ਬੁੱਧ ਵਿਹਾਰ ਲੁਧਿਆਣਾ ਅਵਤਾਰ ਚੰਦ, ਪਰਮਜੀਤ ਸਿੰਘ ਅਤੇ ਲਵਲੀ ਤਟ ਸਿਮਰ ਅੰਬੇਡਕਰੀ ਹੋਰ ਮੈਂਬਰ ਹਾਜਰ ਸਨ।

ਜਾਰੀ ਕਰਤਾ
ਹਰਭਜਨ ਸਾਂਪਲਾ
ਪ੍ਰਧਾਨ

Previous articleਪੰਜਾਬ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਲਈ ਕੀਤੀ ਇਸ ਸਕੀਮ ਦੀ ਸ਼ੁਰੁਆਤ- ਦੇਖੋ ਸਕੀਮ ਦਾ ਫਾਇਦਾ ਲੈਣ ਲਈ ਪੂਰੀ ਜਾਣਕਾਰੀ
Next articleਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ – ਸੰਤ ਸੁਰਿੰਦਰ ਦਾਸ ਕਠਾਰ