ਮਹਿੰਦਰ ਰਾਮ ਫੁੱਗਲਾਣਾ ਜਲੰਧਰ(ਸਮਾਜ ਵੀਕਲੀ)- ਪੰਜਾਬ ਬੁੱਧਿਸਟ ਸੁਸਾਇਟੀ ਰਜਿਸਟਰ ਪੰਜਾਬ ਅਤੇ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ “ਕਠਿਨਚੀਵਰਦਾਨ ਦਿਵਸ” ਬਹੁਤ ਸ਼ਲਾਘਾ ਅਤੇ ਧੂਮ ਧਾਮ ਨਾਲ ਤਕਸ਼ਿਲਾਂ ਮਹਾਂ ਬੁੱਧ ਵਿਹਾਰ ਕਾਦੀਆਂ ਵਿਖੇ ਮਨਾਇਆ ਗਿਆ। ਭਿਖਸ਼ੂ ਪ੍ਰੱਗਿਆ ਬੋਧੀ ਅਗਵਾਈ ਵਿੱਚ 13 ਭਿਕਸ਼ੂ ਹਾਜ਼ਰ ਸਨ ਜਿਨ੍ਹਾਂ ਵਿੱਚ ਭੰਤੇ ਸੁੱਗਤਾਨੰਦ ਥੇਰੋ ਮਹਾਰਾਸ਼ਟਰ, ਦਰਸ਼ਨ ਦਿ ਬਰੇਲੀ ਸੰਘਪਰੀਆਂ ਸੀਤਾਪੁਰ, ਸੁਗਦਨੰਦ ਥੇਰੋ ਬਨਾਰਸ, ਬੁੱਧਰਤਨ ਚੰਦਰਾ ਨੰਦ, ਮੁੱਦਤਾ ਬੋਧੀ, ਇੰਦਾਬਲ ਦਿੱਲੀ, ਸੰਘਪਾਲ ਨੋਇਡਾ, ਓਪੇਖਾ ਬੋਧੀ ਹੁਸ਼ਿਆਰਪੁਰ , ਬੋਧੀ ਰਤਨ ਨਕੋਦਰ , ਭਿਖਸ਼ੁ ਦੀਪੰਕਰ ਜੀ ਸ਼ਾਮਲ ਹੋਏ। ਭੰਤੇ ਸੁਗਤਾ ਨੰਦ ਥੇਰੁ ਮਹਾਂਰਾਸ਼ਟਰ ਨੇ ਪ੍ਰਵਚਨ ਕਰਦਿਆਂ ਆਖਿਆ ਕਿ ਤਿੰਨ ਮਹੀਨੇ ਦੇ “ਵਰਸ਼ਾਵਾਸ” ਦੀ ਸਮਾਪਤੀ ਉਪਰੰਤ ਬਹੁਤ ਸਖਤ ਮਿਹਨਤ ਤੋਂ ਬਾਅਦ ਜੋ ਦਾਨ ਭਿਕਸ਼ੂਆਂ ਨੂੰ ਦਿੱਤਾ ਜਾਂਦਾ ਹੈ ਉਸ ਨੂੰ “ਕਠਿਨਚੀਵਰਦਾਨ” ਕਿਹਾ ਜਾਂਦਾ ਹੈ। ਇਹ ਬੁੱਧ ਦੇ ਸਮੇਂ ਤੋਂ ਹੀ ਚੱਲਦਾ ਆਇਆ ਹੈ।
ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁਧਿਸ਼ਟ ਸੁਸਾਇਟੀ ਰਜਿਸਟਰਡ ਨੇ ਭਿਖਸ਼ੂ ਸੰਘ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਸ਼ੁੱਭ ਮੌਕੇ ਤੇ ਦੇਸਰਾਜ ਚੌਹਾਨ, ਰਾਮਦਾਸ ਗੁਰੂ, ਦਲਵੀਰ ਸਰੋਆ, ਬੰਸੀ ਲਾਲ ਪ੍ਰੇਮੀ, ਗੁਰਮੀਤ ਸਿੰਘ, ਇਕਬਾਲ ਸਿੰਘ, ਸੁਰਿੰਦਰ ਕੁਮਾਰ ਬੋਧ, ਡਾ.ਹਰੀ ਭਵਨ ਆਰੀਆ, ਰਾਜਕੁਮਾਰ, ਕਾਂਤਾ ਕੁਮਾਰੀ, ਪ੍ਰਿਯੰਕਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਬੜੇ ਹੀ ਪਿਆਰ ਤੇ ਸ਼ਰਧਾ ਨਾਲ ਗੁਰੂ ਦਾ ਲੰਗਰ ਵਰਤਾਇਆ ਗਿਆ।