ਜਲੰਧਰ (ਸਮਾਜਵੀਕਲੀ) – ਜਲੰਧਰ ਸ਼ਹਿਰ ਦੇ ਰੇਲਵੇ ਸ਼ੇਟਸ਼ਨ ਤੋਂ ਅੱਜ 1205 ਦੇ ਕਰੀਬ ਪਰਵਾਸੀ ਮਜ਼ਦੂਰ ਆਪਣੇ ਪਿੱਤਰੀ ਸੂਬਿਆਂ ਨੂੰ ਰਵਾਨਾ ਹੋ ਗਏ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਭੇਜਣ ਲਈ ਉਨ੍ਹਾਂ ਕੋਲੋਂ ਕਿਰਾਇਆ ਨਹੀਂ ਵਸੂਲਿਆ ਤੇ ਸਰਕਾਰ ਨੇ ਆਪਣੇ ਕੋਲੋਂ ਇਨ੍ਹਾਂ ਮਜ਼ਦੂਰਾਂ ਦਾ 7 ਲੱਖ 12 ਹਾਜ਼ਾਰ ਰੁਪਏ ਕਿਰਾਇਆ ਦਿੱਤਾ।
ਰੇਲਵੇ ਸ਼ਟੇਸ਼ਨ ’ਤੇ ਇਨ੍ਹਾਂ ਮਜ਼ਦੂਰਾਂ ਨੂੰ ਵਿਦਾ ਕਰਨ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਪ ਮੌਜੂਦ ਰਹੇ। ਮਜ਼ਦੂਰਾਂ ਦਾ ਪਹਿਲਾਂ ਸਵੇਰੇ 5 ਵਜੇ ਵੱਖ-ਵੱਖ ਥਾਵਾਂ ’ਤੇ ਮੈਡੀਕਲ ਚੈਕਅੱਪ ਕੀਤਾ ਗਿਆ ਫਿਰ ਉਨ੍ਹਾਂ ਨੂੰ ਕਰੀਬ 20 ਬੱਸਾਂ ਰਾਹੀ ਰੇਲਵੇ ਸਟੇਸ਼ਨ ਲਿਆਂਦਾ ਗਿਆ।